ਤਲਵਾੜਾ, 18 ਜੁਲਾਈ (ਬਲਦੇਵ ਰਾਜ ਟੋਹਲੂ)- ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-2 ਵਿਖੇ 10ਵੀਂ ਜਮਾਤ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਵਿਦਿਆਰਥਣ ਸੋਫੀਆ ਦੇ ਸਨਮਾਨ ‘ਚ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੁੱਖ ਅਧਿਆਪਕਾ ਰੀਤਿਕਾ ਠਾਕੁਰ ਨੇ ਕੀਤੀ। ਵਿਦਿਆਰਥਣ ਸੋਫੀਆ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੀ ਪ੍ਰੀਖਿਆ ‘ਚ ਪੰਜਾਬ ਭਰ ’ਚੋਂ 13ਵਾਂ ਸਥਾਨ ਹਾਸਲ ਕੀਤਾ ਸੀ। ਸੋਫੀਆ ਦੇ ਮਾਤਾ ਪਿਤਾ ਦੋਵੇਂ ਸਰਕਾਰੀ ਅਧਿਆਪਕ ਹਨ। ਪਿਤਾ ਅਧਿਆਪਨ ਕਿੱਤੇ ਦੇ ਨਾਲ ਨਾਲ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਬਣੀ ਸੰਘਰਸ਼ ਕਮੇਟੀ ‘ਚ ਮੋਢੀ ਭੂਮਿਕਾ ਨਿਭਾ ਰਹੇ ਹਨ। ਸੋਫੀਆ ਨੇ ਦੱਸਿਆ ਕਿ ਉਹ ਡਾਕਟਰ ਬਣ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਘੁਵੀਰ ਸਿੰਘ, ਸੰਦੀਪ ਕਪਿਲ, ਵਰਿੰਦਰ ਗੋਸਾਈਂ, ਭੁਪਿੰਦਰ ਸਿੰਘ, ਅਜੀਤ ਸ਼ਰਮਾ, ਮੋਨਿਕਾ ਚੌਧਰੀ, ਅਨੁਰਾਧਾ ਕੌਂਡਲ, ਹਰਮੀਤ ਕੌਰ, ਨਵਕਿਰਨ ਆਦਿ ਸਕੂਲ ਦਾ ਸਟਾਫ਼ ਹਾਜ਼ਰ ਸੀ।