ਤਲਵਾੜਾ 15 ਜੁਲਾਈ (ਬਲਦੇਵ ਰਾਜ ਟੋਹਲੂ)- ਜਦੋਂ ਤੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹਰ ਵਰਗ ਨੂੰ ਡੰਗ ਮਾਰ ਰਹੀ ਹੈ। ਅੱਜ ਵਪਾਰੀ ਵਰਗ, ਕਿਸਾਨ, ਖੇਤ ਮਜਦੂਰ, ਦੁਕਾਨਦਾਰ, ਨੌਜਵਾਨ, ਮੁਲਾਜ਼ਮ ਸਾਰੇ ਹੀ ਕੁੱਝ ਮਹੀਨਿਆਂ ਦੇ ਸਰਕਾਰ ਦੇ ਕੰਮਾਂ ਤੋਂ ਅੱਕੇ ਪਏ ਹਨ। ਸੂਬੇ ਅੰਦਰ ਅਪਰਾਧ ਇੰਨਾ ਵਧ ਗਿਆ ਹੈ ਕਿ ਹਰ ਕੋਈ ਇੱਕਲਾ ਬਾਹਰ ਨਿਕਲਣ ਤੋਂ ਝਿਝਕ ਰਿਹਾ ਹੈ। ਓਨਾ ਸਰਕਾਰ ਦੇ ਕੰਮਾਂ ਤੇ ਓੁਂਗਲ ਚੁੱਕਦਿਆਂ ਕਿਹਾ ਕਿ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਹੀ ਕਰੋੜਾਂ ਦਾ ਕਰਜ਼ਾ ਚੁੱਕ ਕੇ ਜਨਤਾ ਦੀ ਥਾਂ ਆਪਣੇ ਤੇ ਲਗਾ ਲਿਆ ਹੈ। ਐੱਸ.ਸੀ./ਬੀ.ਸੀ. ਵਰਗ ਨੇ ਹਮੇਸ਼ਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੋਂ ਪ੍ਰੇਰਨਾ ਲੈ ਕੇ ਮਾਉਵਾਦੀਆਂ ਦੀ ਸੋਚ ਰੱਖਣ ਵਾਲਿਆਂ ਨੂੰ ਭਜਾਇਆ ਹੈ। ਪੰਜਾਬ ਸਰਕਾਰ ਬੀ.ਜੇ.ਪੀ. ਦੀ ਬੀ ਟੀਮ ਬਣ ਐੱਸ.ਸੀ./ਬੀ.ਸੀ.ਵਰਗ ਨੂੰ ਸਹੂਲਤਾਂ ਤੋਂ ਵਾਂਝਾ ਨਾ ਕਰੇ, ਜੇਕਰ ਪੰਜਾਬ ਦਾ ਮਾਹੌਲ਼ ਖਰਾਬ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਵੀ ਪੰਜਾਬ ਸਰਕਾਰ ਦੀ ਹੋਵੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਨੋਟ ਜਾਰੀ ਕਰਦਿਆਂ ਸਰੂਪ ਸਿੰਘ ਪੰਡੋਰੀ ਅਰਾਂਈਆਂ ਉਪ ਪ੍ਰਧਾਨ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪੰਜਾਬ, ਹਿਉਮਨ ਰਾਈਟਸ ਸਟੇਟ ਸੈਕਟਰੀ ਪੰਜਾਬ ਤੇ ਸਾਬਕਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਿਹਾ ਗੁਰੂ ਰਵੀਦਾਸ ਜੀ ਮਹਾਰਾਜ ਦੇ ਨਾਮ ਓੁੱਪਰ ਨਜਾਰੇ ਲੈਣ ਵਾਲੇ ਡੇਰਿਆਂ ਦੇ ਬਾਬੇ ਵੀ ਐੱਸ.ਸੀ./ਬੀ.ਸੀ. ਤੇ ਸਮੁੱਚੇ ਵਰਗ ਨੂੰ ਇੱਕ ਨਹੀ ਕਰ ਸਕੇ ਕਿਉਂਕਿ ਇਹ ਆਪ ਇਕ ਨਹੀਂ ਤੇ ਜਨਤਾ ਨੂੰ ਕੀ ਇੱਕ ਕਰਨਗੇ। ਓਹਨਾਂ ਐੱਸ.ਸੀ./ਬੀ.ਸੀ. ਤੇ ਸਮੁੱਚੇ ਵਰਗਾਂ ਨੂੰ ਇੱਕ ਮੰਚ ਤੇ ਇੱਕਠਾ ਹੋਣ ਦੀ ਅਪੀਲ ਕੀਤੀ।