ਤਲਵਾੜਾ 15 ਜੁਲਾਈ (ਬਲਦੇਵ ਰਾਜ ਟੋਹਲੂ)- ਪਿੰਡ ਸਵਾਰ ਦੀ ਪੰਚਾਇਤ ਵੱਲੋਂ ਮਾਨਯੋਗ ਡੀ.ਸੀ. ਸਾਹਿਬ ਹੁਸ਼ਿਆਰਪੁਰ ਸੰਦੀਪ ਹੰਸ ਜੀ ਨੂੰ ਪਿੰਡ ਸਵਾਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਗਲੀ ਵਾਲੇ ਵਿਵਾਦ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਦਰਖਾਸਤ ਕੀਤੀ ਗਈ ਕਿ ਇਸ ਮਾਮਲੇ ਨੂੰ ਉਹ ਜਲਦ ਤੋਂ ਜਲਦ ਹਲ ਕਰਨ ਤੇ ਨਾਲ ਹੀ ਗਲੀ ਵਾਲੀ ਥਾਂ ਤੇ ਜਿਹਨਾ ਨੇ ਨਾਜਾਇਜ਼ ਕਬਜੇ ਕੀਤੇ ਹਨ ਉਹਨਾ ਦੇ ਖਿਲਾਫ ਕਾਰਵਾਈ ਕਰਨ ਲਈ ਵੀ ਕਿਹਾ ਗਿਆ । ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਆਖਿਆ ਗਿਆ ਕਿ ਜੇ ਗਲੀ ਵਾਲੀ ਥਾਂ ਤੇ ਨਜ਼ਾਿੲਜ ਕਬਜੇ ਕਿਸੇ ਨੇ ਕੀਤੇ ਹਨ ਤਾਂ ਦੋਸ਼ੀਆ ਤੇ ਕਾਰਵਾਈ ਕੀਤੀ ਜਾਵੇਗੀ ਤੇ ਉਹਨਾ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ । ਇਸ ਮੌਕੇ ਸਰਪੰਚ ਸਵਾਰ ਹਰਜਿੰਦਰ ਕੌਰ, ਜਸਕਰ ਸਿੰਘ ਭੂਸ਼ਾਂ, ਲੱਖਵਿੰਦਰ ਸਿੰਘ, ਸ਼ਤੀਸ ਕੁਮਾਰ ਅਤੇ ਦਲਜੀਤ ਸਿੰਘ ਸਨੀ ਮੋਜੂਦ ਰਹੇ ।