ਹੁਸ਼ਿਆਰਪੁਰ, 13 ਜੁਲਾਈ (ਰਾਜਪੂਤ)- ਕੰਢੀ ਖੇਤਰ ਦੇ ਅਧੀਨ ਪੈਂਦੇ ਪਿੰਡ ਜਨੋੜੀ ਦੇ ਕਲਸਟਰ ਸਰਕਾਰੀ ਐਲੀਮੈਂਟਰੀ ਸਕੂਲ (ਮੁੰਡੇ) ਵਿਖੇ ਹੈੱਡ ਟੀਚਰ ਹੁਸ਼ਿਆਰ ਸਿੰਘ ਨੂੰ ਸਮੂਹ ਸੈਂਟਰ ਵੱਲੋਂ ਬਦਲੀ ਓੁਪਰੰਤ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਗੌਰਤਲਬ ਹੈ ਕਿ ਬਲਾਕ ਭੂੰਗਾ-2 ਵਿੱਚ ਓਹਨਾਂ ਵੱਲੋਂ 21 ਸਾਲ ਸਿੱਖਿਆ ਵਿਭਾਗ ਦੀ ਬੇਦਾਗ, ਇਮਾਨਦਾਰੀ ਤੇ ਪੂਰੀ ਤਨਦੇਹੀ ਨਾਲ ਸੇਵਾ ਕਰਨ ਓੁਪਰੰਤ ਸ.ਐ. ਸਮਾਰਟ ਸਕੂਲ ਰਾਮਟਟਵਾਲੀ ਬਲਾਕ ਭੂੰਗਾ-2 ਤੋਂ ਬਲਾਕ ਕਮਾਹੀ ਦੇਵੀ ਵਿਖੇ ਬਦਲੀ ਕਰਵਾਈ ਗਈ ਹੈ। ਸਮੂਹ ਅਧਿਆਪਕਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਹੁਸ਼ਿਆਰ ਸਿੰਘ ਸਾਡੇ ਸੈਂਟਰ ਦੀ ਸ਼ਾਨ ਤੇ ਹੀਰਾ ਅਧਿਆਪਕ ਸਨ। ਹੁਸ਼ਿਆਰ ਸਿੰਘ ਅਤੇ ਓਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਹਰਮਿੰਦਰ ਕੌਰ (ਅਧਿਆਪਕਾਂ) ਵੱਲੋਂ ਆਪਣੀਆਂ ਸੇਵਾਵਾਂ ਵਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ । ਸਮੂਹ ਅਧਿਆਪਕਾਂ ਨੇ ਓਹਨਾਂ ਦੇ ਆਓੁਣ ਵਾਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦੇਣ ਓੁਪਰੰਤ ਸਨਮਾਨ ਚਿੰਨ੍ਹ ਭੇਂਟ ਕੀਤਾ। ਹੈੱਡ ਟੀਚਰ ਹੁਸ਼ਿਆਰ ਸਿੰਘ ਵੱਲੋਂ ਓਹਨਾਂ ਦੀ ਵਿਦਾਇਗੀ ਪਾਰਟੀ ਨੂੰ ਇੱਕ ਯਾਦਗਾਰੀ ਮੌਕਾ ਬਣਾਓੁਣ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਪਾਰਟੀ ਓਹਨਾਂ ਨੂੰ ਹਮੇਸ਼ਾ ਯਾਦ ਰਹੇਗੀ। ਇਸ ਮੌਕੇ ਹੈੱਡ ਟੀਚਰ ਹੁਸ਼ਿਆਰ ਸਿੰਘ, ਹਰਮਿੰਦਰ ਕੌਰ, ਨੀਲਮ ਕੁਮਾਰੀ (ਰਿਟਾ. ਸੀ.ਐੱਚ.ਟੀ), ਹੈੱਡ ਟੀਚਰ ਨੀਨਾ ਜੀ, ਹੈੱਡ ਟੀਚਰ ਅਸ਼ੋਕ ਰਾਜਪੂਤ, ਹੈੱਡ ਟੀਚਰ ਵਿਜੈ ਪਟਿਆਲ, ਅਨੀਤਾ ਦੇਵੀ ਸੈਂਟਰ ਇੰਚਾਰਜ, ਸੰਜੀਵ ਕੁਮਾਰ, ਤਰਲੋਚਨ ਸਿੰਘ ਤੇ ਸਕੂਲ ਦਾ ਹੋਰ ਸਟਾਫ਼ ਹਾਜ਼ਰ ਸੀ।