ਹੁਸ਼ਿਆਰਪੁਰ, 11 ਜੁਲਾਈ (ਰਾਜਪੂਤ)- ਢੋਲਵਾਹਾ ਦੇ ਰਿਹਾਇਸ਼ੀ ਇਲਾਕੇ ’ਚ ਇਕ ਤੇਂਦੁਆ ਕਿਸਾਨ ਦੀ ਹਵੇਲੀ ਦੇ ਤੂੜੀ ਵਾਲੇ ਕਮਰੇ ’ਚ ਵੜ ਗਿਆ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ | ਇਸ ਦੀ ਸੂਚਨਾ ਮਿਲਣ ’ਤੇ ਡੀ. ਐੱਫ. ਓ. ਰਾਜੇਸ਼ ਮਹਾਜਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਨ ਵਿਭਾਗ ਦੀ ਟੀਮ ਨੇ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਤੇਂਦੁਏ ਨੂੰ ਗੰਨ ਰਾਹੀਂ ਬੇਹੋਸ਼ੀ ਦਾ ਟੀਕਾ ਲਾ ਕੇ ਪਿੰਜਰੇ ’ਚ ਡੱਕਿਆ | ਵਣ ਵਿਭਾਗ ਦੀ ਟੀਮ ਨੇ ਦੱਸਿਆ ਕਿ ਤੇਂਦੁਏ ਨੂੰ ਡਾਕਟਰੀ ਜਾਂਚ ਹੋਣ ਤੋਂ ਬਾਅਦ ਜੰਗਲ ’ਚ ਛੱਡਿਆ ਜਾਵੇਗਾ |