ਹੁਸ਼ਿਆਰਪੁਰ, 11 ਜੁਲਾਈ (ਰਾਜਪੂਤ) ਟਾਂਡਾ ਪੁਲਿਸ ਨੂੰ ਸਪੈਸ਼ਲ ਬ੍ਰਾਂਚ ਦੀ ਟੀਮ ਦੇ ਸਹਿਯੋਗ ਨਾਲ ਭਗੌੜਾ ਕਰਾਰ ਮੁਲਜ਼ਮ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਥਾਣੇਦਾਰ ਟਾਂਡਾ ਸ. ਓੁਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਮੁਹੰਮਦ ਰਫੀ ਪੁੱਤਰ ਮੁਰਾਦ ਅਲੀ ਨਿਵਾਸੀ ਗੰਭੋਵਾਲ ਦੇ ਰੂਪ ਵਿੱਚ ਹੋਈ ਹੈ। ਗੌਰਤਲਬ ਹੈ ਕਿ ਓੁਕਤ ਮੁਲਜ਼ਮ ਖਿਲਾਫ਼ 4 ਮਾਰਚ 2019 ਵਿੱਚ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਹੋਇਆ ਸੀ। ਦਸੂਹਾ ਅਦਾਲਤ ਦੀ ਮਾਣਯੋਗ ਜੱਜ ਬਲਵਿੰਦਰ ਕੌਰ ਨੇ ਇਸ ਨੂੰ 6 ਜੁਲਾਈ ਨੂੰ ਭਗੌੜਾ ਕਰਾਰ ਦਿੱਤਾ ਸੀ।ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।