ਤਲਵਾੜਾ, 11 ਜੁਲਾਈ (ਬਲਦੇਵ ਰਾਜ ਟੋਹਲੂ)- ਅੱਜ ਦੇ ਯੁੱਗ ਵਿੱਚ ਭਾਵੇਂ ਗਾਇਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਚੁੱਕੀ ਹੈ । ਪਰ ਕਾਮਯਾਬ ਓਹੀ ਹੁੰਦੇ ਹਨ ਜੋ ਸਖ਼ਤ ਮਿਹਨਤ ਤੇ ਰਿਆਜ਼ ਅਤੇ ਮਿੱਠੀ ਆਵਾਜ਼ ਦੇ ਨਾਲ ਸਰੋਤਿਆਂ ਦੇ ਦਿਲਾਂ ਤੇ ਦਸਤਕ ਦਿੰਦੇ ਹਨ । ਇਹਨਾਂ ਹੀ ਗੱਲਾਂ ਤੇ ਪੁਰੇ ਉਤਰਦੇ ਗਾਇਕ ਦਾ ਨਾਮ ਹੈ ਅਮਨ ਹੈਪੀ । ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ, ਕਈ ਪ੍ਰੋਗਰਾਮਾਂ ਵਿਚ ਭਾਗ ਲਿਆ । ਕਈ ਸੰਸਥਾਵਾਂ ਵੱਲੋਂ ਸਨਮਾਨਤ ਵੀ ਕੀਤਾ ਗਿਆ। ਗਾਇਕ ਅਮਨ ਹੈਪੀ ਨੇ ਪਹਿਲਾਂ ਵੀ ਕਈ ਗੀਤ ਕੀਤੇ । ਹੁਣ ਅਮਨ ਹੈਪੀ ਆਪਣੇ ਨਵੇਂ ਗੀਤ ” ਗੁੱਸਾ ਨਾ ਕਰੀਂ “ਨਾਲ ਇਕ ਵਾਰੀ ਫਿਰ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੋਇਆ ਹੈ । ਇਸ ਬਾਰੇ ਗੱਲਬਾਤ ਕਰਦਿਆਂ ਗਾਇਕ ਅਮਨ ਹੈਪੀ ਨੇ ਦੱਸਿਆ ਕਿ ਗੀਤ ” ਗੁੱਸਾ ਨਾ ਕਰੀਂ ” ਨੂੰ ਮਾਨ ਸਾਬ ਪ੍ਰੋਡਕਸ਼ਨ ਕੰਪਨੀ ਵਲੋ ਰਿਲੀਜ ਕੀਤਾ ਗਿਆ ਹੈ । ਇਸ ਗੀਤ ਨੂੰ ਸਚਿਨ ਥਨੇਵਾਲ ਨੇ ਵਧੀਆ ਢੰਗ ਨਾਲ ਲਿਖਿਆ ਹੈ । ਇਸ ਗੀਤ ਦਾ ਸੰਗੀਤ ਹੈ ਐੱਨੀ ਸਿੰਘ ਵੱਲੋਂ ਕੀਤਾ ਗਿਆ ਹੈ । ਇਸ ਗੀਤ ਦੀ ਵੀਡੀਓ ਦੀਪ ਆਰ ਡੀ ਵੱਲੋਂ ਬਹੁਤ ਵਧੀਆ ਕੀਤੀ ਗਈ ਹੈ । ਇਸ ਗੀਤ ਨੂੰ ਯੂ-ਟਿਊਬ ਤੇ ਰਿਲੀਜ਼ ਕੀਤਾ ਗਿਆ ਹੈ । ਅਮਨ ਹੈਪੀ ਨੇ ਆਪਣੇ ਰੱਬ ਰੂਪੀ ਸਰੋਤਿਆਂ ਦਾ ਧੰਨਵਾਦ ਕੀਤਾ ਜੋ ਇਸ ਗੀਤ ਨੂੰ ਪਸੰਦ ਕਰ ਰਹੇ ਹਨ ।