ਹੁਸ਼ਿਆਰਪੁਰ, 10 ਜੁਲਾਈ (ਰਾਜਪੂਤ)- ਡਿਸਏਬਿਲਡ ਪਰਸਨਜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੇ ਸਰੀਰਕ ਤੌਰ ਤੇ ਚਣੌਤੀ ਗ੍ਰਸਤ ਵਿਅਕਤੀਆਂ ਨੂੰ ਸਿਵਲ ਹਸਪਤਾਲਾਂ ਵਿੱਚ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਰਜਕਾਰੀ ਸਿਵਲ ਸਰਜਨ ਹੁਸਿ਼ਆਰਪੁਰ ਡਾ ਪਵਨ ਕੁਮਾਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਸਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿੱਚ ਲੰਬੀਆਂ ਲੱਗੀਆਂ ਲਾਈਨਾਂ ਵਿੱਚ ਪਰਚੀ ਬਣਾਉਣ ਲਈ ਬਹੁਤ ਸੱਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਬਹੁਤੇ ਦਿਵਿਆਂਗ ਤਾਂ ਖੜੇ ਹੋਣ ਤੋਂ ਅਸਮਰੱਥ ਹੁੰਦੇ ਹਨ। ਉਨ੍ਹਾਂ ਮੰਗ ਕੀਤੀ ਦਿਵਿਆਂਗਾਂ ਲਈ ਪਰਚੀ ਬਣਾਉਣ ਲਈ ਵੱਖਰਾ ਕਾਊਂਟਰ/ਖਿੜਕੀ ਬਣਾਉਣ ਅਤੇ ਸਾਈਕਲ ਸਟੈਂਡ ਤੇ ਵਾਹਨ ਮੁਫਤ ਰੱਖਣ ਦੀ ਸਹੂਲਤ ਜਿ਼ਲੇ ਭਰ ਦੇ ਸਿਵਲ ਹਸਪਤਾਲਾਂ ਵਿੱਚ ਦਿੱਤੀ ਜਾਵੇ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ ਪਵਨ ਕੁਮਾਰ ਨੇ ਦਿਵਿਆਗਾਂ ਦੀ ਸਮੱਸਿਆਵਾਂ ਨੂੰ ਤਰੁੰਤ ਹੱਲ ਕਰਨ ਦਾ ਭਰੋਸਾ ਦਿੱਤਾ।