ਹੁਸ਼ਿਆਰਪੁਰ, 10 ਜੁਲਾਈ (ਰਾਜਪੂਤ)- ਅੱਜ ਜਲੰਧਰ ਰੋਡ `ਤੇ ਸਥਿਤ ਜਾਮਾ ਮਸਜਿਦ ਵਿਖੇ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਇੰਤਜਾਮਿਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਈਦ-ਉਲ-ਅਜ਼ਹਾ ਦਾ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ।
ਇੰਤਜਾਮਿਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਜਨਰਲ ਸਕੱਤਰ ਡਾ. ਮੁਹੰਮਦ ਜਮੀਲ ਬਾਲੀ ਨੇ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਡੇ ਧਾਰਮਿਕ ਤਿਉਹਾਰ ਸਾਨੂੰ ਆਪਸ ਚ ਸਦਭਾਵਨਾ ਤੇ ਸ਼ਾਂਤੀ ਨਾਲ ਰਹਿਣਾ ਸਿਖਾਉਂਦੇ ਹਨ। ਹਿੰਸਾ ਤੋਂ ਦੂਰ ਸਾਨੂੰ ਆਪਣੀ ਊਰਜਾ ਸਮਾਜ ਅਤੇ ਦੇਸ਼ ਦੇ ਭਲੇ ਲਈ ਸਮਰਪਿਤ ਕਰਨੀ ਚਾਹੀਦੀ ਹੈ, ਇਸ ਵਿੱਚ ਹੀ ਸਮੁੱਚੀ ਮਾਨਵ ਜਾਤੀ ਦੀ ਭਲਾਈ ਹੈ। ਇਸ ਮੋਕੇ ਸਬੀਰ ਮੁਹੰਮਦ, ਡਾ. ਆਸਿਫ ਮੁਹੰਮਦ, ਰਿਆਜ਼ ਅੰਸਾਰੀ, ਮੁਹੰਮਦ ਖਲੀਲ, ਜ਼ੈਦੀ ਮਲਿਕ, ਮੇਜਰ ਮੁਹੰਮਦ, ਮੁਹੰਮਦ ਸਲੀਮ, ਗੁਲਾਮ ਹੁਸੈਨ, ਜੁਨੈਦ ਮਲਿਕ, ਅਯੂਬ ਖਾਨ, ਮੁਰੀਦ ਹੁਸੈਨ, ਪ੍ਰਿੰਸ ਖਾਨ, ਕਸ਼ਮੀਰ ਮੁਹੰਮਦ, ਮੁਹੰਮਦ ਹਸਨ, ਇਜਾਜ਼ ਫਾਰੂਕੀ, ਮੁਹੰਮਦ ਸਾਦਿਕ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਈਦਗਾਹ ਕਮੇਟੀ ਦੇ ਪ੍ਰਧਾਨ ਖੁਰਸ਼ੀਦ ਅਹਿਮਦ, ਡਾ ਮੁਹੰਮਦ ਜਮੀਲ ਬਾਲੀ, ਰਿਆਜ਼ ਅੰਸਾਰੀ, ਖਲੀਲ ਅਹਿਮਦ, ਮੁਹੰਮਦ ਸਲੀਮ ਨਮਾਜ਼ ਅਦਾ ਕਰਦੇ ਹੋਏ।