ਚੰਡੀਗੜ੍ਹ ਤੋਂ ਵਿਸ਼ੇਸ਼ ਰਿਪੋਰਟ
ਹੁਸ਼ਿਆਰਪੁਰ, 9 ਜੁਲਾਈ (ਬਿਓੂਰੋ ਚੀਫ)- ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਹਲਕਾ ਸ਼ਾਮਚੁਰਾਸੀ ਦੇ ਸੀਨੀਅਰ, ਨਿੱਧੜਕ ਤੇ ਉਪ ਪ੍ਰਧਾਨ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪੰਜਾਬ ਸਰੂਪ ਸਿੰਘ ਪੰਡੋਰੀ ਅਰਾਂਈਆਂ ਦੀ ਅਹਿਮ ਬੈਠਕ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਹਲਕਾ ਸ਼ਮਚੁਰਾਸੀ ਦੇ ਵਿੱਚ ਪਾਰਟੀ ਦੀ ਮਜਬੂਤੀ ਨੂੰ ਲੈ ਕੇ ਹੋਈ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੂਬੇ ਅੰਦਰ ਮਿਹਨਤੀ ਤੇ ਪੁਰਾਣੇ ਟਕਸਾਲੀ ਪਰਿਵਾਰਾਂ ਨੂੰ ਅੱਗੇ ਕੀਤਾ ਲਿਆਂਦਾ ਜਾਵੇ ਤਾਂ ਜੋ ਸਾਰੀਆਂ ਵਿਧਾਨਸਭਾ ਸੀਟਾਂ ਤੇ ਫਿਰ ਤੋਂ ਕਾਂਗਰਸ ਦੀ ਚੜ੍ਹਤ ਬਣ ਸਕੇ। ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰਾਂ ਦੇ ਲੀਡਰ ਤੇ ਵਰਕਰਾਂ ਨੂੰ ਜਿਨ੍ਹਾਂ ਲੀਡਰਾਂ ਨੇ ਪੰਜ ਸਾਲ ਆਪਣੇ ਤੋ ਦੂਰ ਰੱਖਿਆ ਤੇ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ, ਅਜਿਹੇ ਸਰਮਾਏਦਾਰਾਂ ਨੂੰ ਜਲਦ ਲਾਂਬੇ ਕਰਕੇ ਪੰਡੋਰੀ ਅਰਾਂਈਆਂ ਜਿਹੇ ਲੀਡਰਾਂ ਨੂੰ ਖਾਸ ਜਿੰਮੇਵਾਰੀ ਨਾਲ ਨਿਵਾਜਿਆ ਜਾਵੇਗਾ ਨਾ ਕਿ ਪੈਸੇ ਵਲਿਆ ਨੂੰ। ਪੰਡੋਰੀ ਅਰਾਂਈਆਂ ਨੇ ਜਨ ਸੰਦੇਸ਼ ਐਕਸਪ੍ਰੈਸ ਨੂੰ ਚੰਡੀਗੜ੍ਹ ਤੋਂ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਲਦੀ ਹੀ ਬੈਠਕਾਂ ਦਾ ਸਿਲਸਲਾ ਸ਼ੁਰੂ ਕਰਕੇ ਪੰਜਾਬ ਪ੍ਰਧਾਨ ਨੂੰ ਹਲਕੇ ਵਿੱਚ ਲਿਆਂਦਾ ਜਾਵੇਗਾ ਤੇ 2024 ਵਿੱਚ ਹਲਕੇ ਅੰਦਰੋਂ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ। ਓਹਨਾਂ ਕਿਹਾ ਜਿਨ੍ਹਾਂ ਲੀਡਰਾਂ ਦਾ ਫਰਜ਼ ਬਣਦਾ ਸੀ ਮਾੜੇ ਸਮੇਂ ਪਾਰਟੀ ਨਾਲ ਖੜ੍ਹੇ ਹੋ ਕੇ ਕੰਮ ਕਰਦੇ ਉਹ ਅੱਜ ਭ੍ਰਿਸ਼ਟਾਚਾਰ ਦੇ ਮਾਮਲਿਆਂ ਚ ਨਾਂ ਆਓੁਣ ਤੇ ਦੇਸ਼ ਤੋ ਬਾਹਰ ਜਾ ਕੇ ਵਰਕਰਾਂ ਨੂੰ ਯਤੀਮ ਕਰਕੇ ਨਜਾਰੇ ਲੈ ਰਹੇ ਹਨ। ਓਹਨਾਂ ਪੰਜਾਬ ਪ੍ਰਧਾਨ ਨੂੰ ਯਕੀਨ ਦੁਆਇਆ ਕਿ 2024 ਦੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਹੁਸ਼ਿਆਰਪੁਰ ਸੀਟ ਤੋਂ ਭਾਰੀ ਬਹੁਮਤ ਨਾਲ ਰਿਕਾਰਡ ਜਿੱਤ ਪ੍ਰਾਪਤ ਕਰੇਗੀ।
plz like, comment, subscribe and share. if u like this news. tnx.