ਅੱਡਾ ਸਰਾਂ, 8 ਜੁਲਾਈ (ਜਸਬੀਰ ਕਾਜਲ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ ਵਿਚ ਕ੍ਰਿਸ਼ਚੀਅਨ ਗਰੀਨਵੁੱਡ ਸੀਨੀਅਰ ਸੈਕੰਡਰੀ ਸਕੂਲ ਦਰਿਆ (ਘੋੜੇਵਾਹਾ) ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ ਅਤੇ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਅਨੂ ਨੇ 93.69 ਪ੍ਰਤੀਸ਼ਤ ਅੰਕ, ਸ਼ਵੇਤਾ ਠਾਕੁਰ ਨੇ 93.23 ਪ੍ਰਤੀਸ਼ਤ ਅੰਕ ਅਤੇ ਜਸਮੀਨ ਕੌਰ ਨੇ 92.30 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲੇ ਦਰਜੇ ਤੇ ਰਹੀਆਂ ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰੋਜ਼ੀ ਚੌਧਰੀ ਅਤੇ ਐੱਮ ਡੀ ਕੰਵਰ ਚੌਧਰੀ ਅਤੇ ਸਟਾਫ ਨੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਜੀ ਨੇ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਸਕੂਲ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ ।