ਅੱਡਾ ਸਰਾਂ, 8 ਜੁਲਾਈ (ਜਸਬੀਰ ਕਾਜਲ)- ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਤਬਾਦਲਿਆਂ ਦੀ ਲਿਸਟ ਮੁਤਾਬਕ ਕੁਲਵੰਤ ਸਿੰਘ ਨੇ ਸਬ ਡਿਵੀਜ਼ਨ ਟਾਂਡਾ ਦੇ ਨਵੇਂ ਡੀਐਸਪੀ ਵਜੋਂ ਆਪਣਾ ਅਹੁਦਾ ਸੰਭਾਲਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਟਾਂਡਾ ਇਲਾਕੇ ਵਿਚ ਗੈਰ-ਕਨੂੰਨੀ ਕੰਮ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ, ਨਸ਼ਿਆਂ ਦਾ ਕੋਈ ਵੀ ਸੌਦਾਗਰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਬਿਨਾਂ ਨੰਬਰੀ ਵਾਹਨਾਂ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਥਾਣਾ ਇੰਚਾਰਜ ਉਂਕਾਰ ਸਿੰਘ ਬਰਾੜ ਅਤੇ ਥਾਣਾ ਇੰਚਾਰਜ ਗੜਦੀਵਾਲਾ ਵੱਲੋਂ ਇੰਸਪੈਕਟਰ ਪਰਦੀਪ ਸਿੰਘ ਵੀ ਮੌਜੂਦ ਸਨ ।