ਅੱਡਾ ਸਰਾਂ, 7 ਜੁਲਾਈ (ਜਸਬੀਰ ਕਾਜਲ)- ਸਰਕਾਰੀ ਡਾ. ਅਮੀਰ ਸਿੰਘ ਕਾਲਕਟ ਮੈਮੋਰੀਅਲ ਗਰਲਜ਼ ਸਕੂਲ ਉੜਮੁੜ ਟਾਂਡਾ ਵਿੱਚ ਨਾਨ ਮੈਡੀਕਲ ਗਰੁੱਪ ਵਿਚ ਪੜ੍ਹਦੀ ਜੋਬਨਪ੍ਰੀਤ ਕੌਰ ਪੁੱਤਰੀ ਸ੍ਰੀ ਅਮਰੀਕ ਸਿੰਘ ਪਿੰਡ ਮਲਕਪੁਰ ਬੋਦਲ ਨੇ 500 ਨੰਬਰਾਂ ਵਿੱਚੋਂ 486 ਨੰਬਰ ਜੋ ਕਿ 97% ਨੰਬਰ ਬਣਦੈ ਹਨ, ਸਕੂਲ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੂੰਹ ਮਿੱਠਾ ਕਰਵਾਉਂਦੇ ਹੋਏ ਮਾਤਾ ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਭੁਪਿੰਦਰ ਸਿੰਘ ਅਤੇ ਪਰਿਵਾਰਕ ਮੈਂਬਰ ਆਦਿ ਹਾਜ਼ਰ ਸਨ