ਅੱਡਾ ਸਰਾਂ, 7 ਜੁਲਾਈ (ਜਸਬੀਰ ਕਾਜਲ)- ਪਿੰਡ ਕੰਧਾਲਾ ਜੱਟਾਂ ਵਿਚ ਸਥਿਤ ਬਾਬਾ ਬਾਲਕ ਨਾਥ ਜੀ ਦੇ ਮੰਦਰ ਉੱਪਰ 10 ਜੁਲਾਈ ਦਿਨ ਐਤਵਾਰ ਨੂੰ ਸਾਲਾਨਾ ਭੰਡਾਰਾ ਅਤੇ ਸੂਫ਼ੀਆਨਾ ਸਮਾਗਮ ਕਰਾਇਆ ਜਾਵੇਗਾI। ਇਹ ਸਮਾਗਮ ਪ੍ਰਬੰਧਕ ਹੈਰੀ ਸਰਗਮ ਅਤੇ ਭੁਪਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਜਾਵੇਗਾ ਤੇ ਉਨ੍ਹਾਂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮਸ਼ਹੂਰ ਕਵਾਲ ਕਾਸਿਮ ਐਂਡ ਪਾਰਟੀ ਸੂਫੀਆਨਾ ਕਲਾਮਾਂ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਬਾਬਾ ਜੀ ਦੇ ਨਾਮ ਨਾਲ ਜੋੜਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਆਈਆਂ ਹੋਈਆਂ ਸੰਗਤਾਂ ਵਾਸਤੇ ਠੰਡੇ ਮਿੱਠੇ-ਜਲ ਦੀ ਛਬੀਲ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ I