ਵਿਸ਼ੇਸ਼ ਰਿਪੋਰਟ
ਹੁਸ਼ਿਆਰਪੁਰ, 6 ਜੁਲਾਈ (ਰਾਜਪੂਤ)-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਹੋਏ ਤਲਾਕ ਤੋਂ 7 ਸਾਲ ਬਾਅਦ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਖ਼ਬਰ ਦੀ ਰਿਪੋਰਟ ਮੁਤਾਬਕ ਭਗਵੰਤ ਮਾਨ ਡਾਕਟਰ ਗੁਰਪ੍ਰੀਤ ਕੌਰ ਨਾਲ ਵੀਰਵਾਰ ਨੂੰ ਇੱਕ ਸਾਦੇ ਸਮਾਗਮ ਦੌਰਾਨ ਵਿਆਹ ਕਰਵਾ ਰਹੇ ਹਨ।ਇਸ ਸਮਾਗਮ ਵਿਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਦੇ ਪਰਿਵਾਰ ਮੈਂਬਰ ਹੀ ਸ਼ਾਮਲ ਹੋਣਗੇ।
ਭਗਵੰਤ ਮਾਨ ਦਾ 2015 ਵਿੱਚ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ। ਉਹ ਇੱਕ ਬੇਟਾ ਅਤੇ ਬੇਟੀ ਨਾਲ ਅਮਰੀਕਾ ਵਿਚ ਰਹਿੰਦੀ ਹੈ।ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਨਿੱਜੀ ਨਿਊਜ਼ ਚੈਨਲ ਨੂੰ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਨ੍ਹਾਂ ਸਾਲ 2015 ਵਿੱਚ ਤਲਾਕ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਨਾਂ ‘ਤੇ ਜਿੰਨੀ ਵੀ ਜਾਇਦਾਦ ਸੀ ਆਪਣੇ ਬੱਚਿਆਂ ਦੇ ਨਾਮ ਕਰ ਦਿੱਤੀ ਹੈ। ਭਗਵੰਤ ਮਾਨ ਦੇ ਦੋਵੇਂ ਬੱਚੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਉੱਚੇਚੇ ਤੌਰ ‘ਤੇ ਪੰਜਾਬ ਪਹੁੰਚੇ ਸਨ।
ਕੁਰੂਕਸ਼ੇਤਰ ਤੋਂ ਡਾ. ਗੁਰਪ੍ਰੀਤ ਕੌਰ ਦੇ ਚਾਚਾ ਗੁਰਿੰਦਰਜੀਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਖ਼ਬਰ ਮਿਲਦਿਆਂ ਹੀ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ। ਉਨ੍ਹਾਂ ਨੇ ਕਿਹਾ, “ਉਨ੍ਹਾਂ ਦੀਆਂ ਤਿੰਨ ਭਤੀਜੀਆਂ ਹਨ, ਇਹ ਪੜ੍ਹਾਈ ਵਿੱਚ ਅੱਵਲ ਸੀ। ਮੁਲਾਨਾ ਮੈਡੀਕਲ ਕਾਲਜ ਤੋਂ ਪੜ੍ਹਾਈ ਕੀਤੀ ਸੀ ਉਹ ਬੇਹੱਦ ਹੁਸ਼ਿਆਰ ਸੀ ਅਤੇ ਗੋਲਡ ਮੈਡਲਿਸਟ ਹੈ।” ਗੁਰਪ੍ਰੀਤ ਕੌਰ ਦਾ ਪਿੰਡ ਕੁਰੂਕਸ਼ੇਤਰ ਦੇ ਪਿਹੋਵਾ ਕਸਬੇ ਦਾ ਮਦਨਪੁਰ ਹੈ। ਗੁਰਪ੍ਰੀਤ ਕੌਰ ਦੇ ਪਰਿਵਾਰ ਦੇ ਪਿੰਡ ਵਿਚ ਗੁਆਂਢੀ ਰਹਿਣ ਵਾਲੇ ਪਲਵਿੰਦਰ ਨੇ ਕਮਲ ਸੈਣੀ ਨੂੰ ਦੱਸਿਆ ਕਿ ਡਾ. ਗੁਰਪ੍ਰੀਤ ਕੌਰ ਦੇ ਪਿਤਾ ਦਾ ਨਾਂ ਇੰਦਰਜੀਤ ਸਿੰਘ ਹੈ ਅਤੇ ਮਾਤਾ ਦਾ ਨਾਂ ਰਾਜ ਕੌਰ ਹੈ। ਪਰਿਵਾਰ ਦੀ ਖੇਤੀਬਾੜੀ ਦੀ ਜ਼ਮੀਨ ਪਿੰਡ ਮਦਨਪੁਰ ਵਿੱਚ ਹੀ ਹੈ। 2007 ਤੋਂ ਪਹਿਲਾਂ ਗੁਰਪ੍ਰੀਤ ਦਾ ਪਰਿਵਾਰ ਪਿੰਡ ਮਦਨਪੁਰ ਵਿੱਚ ਹੀ ਰਹਿੰਦਾ ਸੀ ਉਸ ਤੋਂ ਬਾਅਦ ਪਿਹੋਵਾ ਸ਼ਹਿਰ ਰਹਿਣ ਲੱਗਾ। ਪਰਿਵਾਰ ਦਾ ਸਬੰਧ ਆਮ ਆਦਮੀ ਪਾਰਟੀ ਨਾਲ ਹੈ ਕਿਉਂਕਿ ਗੁਰਿੰਦਰਜੀਤ, ਜੋ ਪਹਿਲਾਂ ਕਾਂਗਰਸ ਵਿੱਚ ਸੀ, ਪਿਛਲੇ ਸਾਲ ‘ਆਪ’ ਵਿੱਚ ਸ਼ਾਮਲ ਹੋਏ ਸੀ।
ਉਹ ਕਹਿੰਦੇ ਹਨ ਕਿ ਗੁਰਪ੍ਰੀਤ ਦੇ ਪਿਤਾ ਦੀ ਰਾਜਨੀਤੀ ਵਿੱਚ ਬਹੁਤੀ ਦਿਲਚਸਪੀ ਨਹੀਂ ਹੈ ਅਤੇ ਉਹ ਇੱਕ ਧਾਰਮਿਕਵਿਅਕਤੀ ਹਨ ਜੋ ਗੁਰਦੁਆਰੇ ਵਿੱਚ ਬਹੁਤ ਸਮਾਂ ਬਿਤਾਉਂਦੇ ਹਨ। ਉਹ ਪਹਿਲਾਂ ਪਿੰਡ ਦੇ ਸਰਪੰਚ ਰਹੇ ਹਨ ਤੇ ਹੁਣ ਉਹਨਾਂ ਦੇ ਭਰਾ ਸਰਪੰਚ ਹਨ। ਗੁਰਪ੍ਰੀਤ ਕੌਰ ਦੀਆਂ ਦੋ ਹੋਰ ਭੈਣਾਂ ਵੀ ਹਨ ਜੋ ਵਿਦੇਸ਼ ਵਿੱਚ ਰਹਿੰਦੀਆਂ ਹਨ। ਪਿੰਡ ਮਦਨਪੁਰ ਦੇ ਵਸਨੀਕ ਪਲਵਿੰਦਰ ਦੱਸਦੇ ਹਨ ਕਿ ਡਾ. ਗੁਰਪ੍ਰੀਤ ਦੇ ਦਾਦਾ ਕਈ ਦਹਾਕੇ ਪਹਿਲਾਂ ਲੁਧਿਆਣਾ ਤੋਂ ਪਿਹੋਵਾ ਆ ਕੇ ਵਸ ਗਏ ਸਨ।
ਡਾ. ਗੁਰਵਿੰਦਰ ਕੌਰ ਹਾਲ ਦੇ ਕੁਝ ਸਾਲਾ ਤੋਂ ਹੀ ਭਗਵੰਤ ਮਾਨ ਨੂੰ ਜਾਨਣ ਲੱਗੇ ਸਨ । ਪਲਵਿੰਦਰ ਸਿੰਘ ਮੁਤਾਬਕ ਗੁਰਪ੍ਰੀਤ ਕੌਰ ਨੇ ਹਰਿਆਣਾ ਦੇ ਮਹਾਰਿਸ਼ੀ ਮਾਰਕੰਡੇਸ਼ਵਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੌਲਾਨਾ ਤੋਂ ਐੱਮਬੀਬੀਐੱਸ ਦੀ ਪੜ੍ਹਾਈ ਕੀਤੀ ਹੈ।

ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਜਾਣਕਾਰੀ
- ਭਗਵੰਤ ਮਾਨ 48 ਸਾਲ ਦੀ ਉਮਰ ਵਿਚ ਦੂਜਾ ਵਿਆਹ ਕਰਵਾ ਰਹੇ ਹਨ I
- ਮਾਨ ਨੇ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ 2015 ਵਿਚ ਤਲਾਕ ਲਿਆ ਸੀ I
- ਭਗਵੰਤ ਮਾਨ ਦੇ ਦੋ ਬੱਚੇ (ਬੇਟਾ ਤੇ ਬੇਟੀ) ਹਨ, ਜੋ ਮਾਂ ਨਾ ਅਮਰੀਕਾ ਰਹਿੰਦੇ ਹਨ I
- ਭਗਵੰਤ ਮਾਨ ਦੇ 2014 ਵਿਚ ਸੰਗਰੂਰ ਲੋਕ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਪਤਨੀ ਨਾਲ ਮਤਭੇਦ ਆ ਗਏ ਸਨ I
- ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ ਕਿ ਉਨ੍ਹਾਂ ਨੇ ਪਰਿਵਾਰ ਤੇ ਪੰਜਾਬ ਵਿਚੋਂ ਪੰਜਾਬ ਨੂੰ ਚੁਣਿਆ ਹੈ I
ਭਗਵੰਤ ਮਾਨ ਬਾਰੇ ਕੁਝ ਰੋਚਕ ਤੱਥ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ 7 ਜੁਲਾਈ ਨੂੰ ਪਹਿਲੇ ਵਿਆਹ ਦੇ ਤਲਾਕ ਤੋਂ 7 ਸਾਲ ਬਾਅਦ ਦੂਜੀ ਵਾਰ ਵਿਆਹ ਕਰਵਾ ਰਹੇ ਹਨ।
ਭਗਵੰਤ ਮਾਨ ਮਾਰਚ 2022 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ।
ਭਗਵੰਤ ਮਾਨ ਨੂੰ ਬਤੌਰ ਕਾਮੇਡੀਅਨ ਅਤੇ ਸਿਆਸਤਦਾਨ ਕਾਫ਼ੀ ਲੋਕ ਜਾਣਦੇ ਹਨ। ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੋ ਵਾਰ ਸੰਸਦ ਮੈਂਬਰ ਰਹੇ ਹਨ।
2022 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਉਹ ਧੂਰੀ ਹਲਕੇ ਤੋਂ ਵਿਧਾਇਕ ਬਣੇ ਹਨ।
ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਵੀ ਹਨ।
2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਮੇਂ ਤੋਂ ਹੀ ਭਗਵੰਤ ਮਾਨ ਪਾਰਟੀ ਦੇ ਸਟਾਰ ਪ੍ਰਚਾਰਕ ਰਹੇ ਹਨ।
ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਪਾਰਟੀ ਦੇ ਇੱਕਲੌਤੇ ਅਜਿਹੇ ਆਗੂ ਸਨ, ਜਿੰਨ੍ਹਾਂ ਦੀ ਪੂਰੇ ਪੰਜਾਬ ਵਿੱਚ ਅਪੀਲ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਉਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਸ਼ਕਤੀ ਅਤੇ ਕਮਜ਼ੋਰੀ ਵਜੋਂ ਦੇਖੇ ਜਾਣ ਵਾਲੇ ਆਗੂ ਹਨ।