ਪੰਜਾਬ ਸਰਕਾਰ ਵੱਲੋਂ ਪਹਿਲੇ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਵੀਰਵਾਰ ਨੂੰ ਕਈ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਵਿੱਚ ਇੱਕ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ ਵੀ ਪਾਸ ਕੀਤਾ ਗਿਆ। ਇਹ ਬਿੱਲ ਸੂਬੇ ਨੂੰ ਚਲਾਉਣ ਲਈ ਕਰਜ਼ਾ ਲੈਣ ਨਾਲ ਸਬੰਧਤ ਹੈ।
ਬਿੱਲ ਪਾਸ ਕਰਨ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਇਸ ਤਹਿਤ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਹੇਠਲੀ ਸਰਕਾਰ ਸਿਰਫ਼ 3.5 ਫੀਸਦੀ ਹੀ ਕਰਜ਼ਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਰਜ਼ਾ ਵੀ ਕੇਂਦਰ ਸਰਕਾਰ ਦੇ ਕਾਨੂੰਨ ਅਧੀਨ ਹੀ ਲਿਆ ਜਾ ਰਿਹਾ ਹੈ। ਚੀਮਾ ਨੇ ਬਿੱਲ ਪਾਸ ਕਰਨ ਦੌਰਾਨ ਸਰਕਾਰ ਵੱਲੋਂ ਹੋਰ ਕਰਜ਼ਾ ਲੈਣ ਦਾ ਵਿਰੋਧ ਕਰਨ ‘ਤੇ ਵਿਰੋਧੀ ਧਿਰ ਨੂੰ ਕਿਹਾ ਕਿ ਸੂਬੇ ਦਾ ਪ੍ਰਬੰਧ ਚਲਾਉਣ ਲਈ ਕਰਜ਼ਾ ਲੈਣਾ ਜ਼ਰੂਰੀ ਹੈ। ਵਿਧਾਇਕ ਹੈਨਰੀ ਵੱਲੋਂ ਕਰਜ਼ੇ ‘ਤੇ ਸਵਾਲ ਚੁੱਕਣ ‘ਤੇ ਹਰਪਾਲ ਚੀਮਾ ਨੇ ਮੰਨਿਆ ਕਿ ਬਿੱਲ ਵਿੱਚ 3.78% ਕਰਜ਼ੇ ਦਾ ਦਾਇਰਾ ਰੱਖਿਆ ਗਿਆ ਹੈ।