ਹੁਸ਼ਿਆਰਪੁਰ, 28 ਜੂਨ (ਬਿਊਰੋ) ਅੱਜ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ (ਰਜਿ.) ਹੁਸ਼ਿਆਰਪੁਰ ਵਿਖੇ ਸਕੂਲ ਬੱਸ ਸੰਘਰਸ਼ ਕਮੇਟੀ ਦੀ ਇੱਕ ਬਹੁਤ ਜਰੂਰੀ ਇਕੱਤਰਤਾ ਸੁੱਖਮਨ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹੁਸ਼ਿਆਰਪੁਰ, ਲੁਧਿਆਣਾ, ਕਪੂਰਥਲਾ, ਬਰਨਾਲਾ, ਫਗਵਾੜਾ, ਜਲੰਧਰ, ਨਵਾਂ ਸ਼ਹਿਰ, ਗੁਰਦਾਸਪੁਰ, ਪਠਾਨਕੋਟ, ਮੋਗਾ ਆਦਿ ਜਿਲਿਆਂ ਦੇ ਟਰਾਂਸਪੋਰਟਰ ਇਕੱਠੇ ਹੋਏ। ਜਿਸ ਵਿੱਚ ਲਾੱਕ ਡਾਓੁਨ ਦੇ ਦੋਰਾਨ ਸਕੂਲ ਬੱਸਾ ਦੇ ਟੈਕਸ ਜੁਰਮਾਨੇ ਤੇ ਹੋਰ ਕਈ ਤਰ੍ਹਾਂ ਦੀ ਕਾਗਜੀ ਕਾਰਵਾਈ ਮੁਆਫ਼ ਕਰਾਓੁਣ ਸਬੰਧੀ ਮਤਾ ਪਾਸ ਕੀਤਾ ਗਿਆ। ਸਕੂਲ ਬੱਸਾ ਦੀ ਲਾੱਕ ਡਾਓੁਨ ਦੋਰਾਨ ਦੋ ਸਾਲ ਦੀ ਮਿਆਦ ਵਧਾਈ ਜਾਵੇ, ਗੁਆਂਢੀ ਸੂਬਿਆਂ ਦੀ ਤਰਜ ਤੇ ਡਰਾਈਵਿੰਗ ਲਾਈਸੈਂਸ, ਰਿਨੀਓੂ ਕਰਾਓੁਣ ਵਾਸਤੇ ਮਾਓੂਆਣੇ, ਹੁਸ਼ਿਆਰਪੁਰ ਖੱਜਲ ਖੁਆਰੀ ਤੋਂ ਬਚਣ ਲਈ ਆਰ.ਟੀ.ਓ. ਦਫ਼ਤਰ ਜਾਂ ਸੁਵਿਧਾ ਕੇਂਦਰਾਂ ਵਿੱਚ ਸਹੂਲਤ ਦਿੱਤੀ ਜਾਵੇ। ਇੱਕ ਜੁਲਾਈ ਤੋਂ ਸਾਰੇ ਸਕੂਲ ਖੁੱਲਣ ਜਾ ਰਹੇ ਹਨ। ਪ੍ਰਸ਼ਾਸਨ ਨੇ ਸਖ਼ਤੀ ਦੀ ਚਿਤਾਵਨੀ ਦਿੱਤੀ ਹੈ ਕਿ ਗੱਡੀਆਂ ਦੇ ਚਲਾਨ ਵਗੈਰਾ ਕੱਟੇ ਜਾਣਗੇ। ਓੁਨਾਂ ਕਿਹਾ ਕਿ ਸਰਕਾਰ ਸਾਡੇ ਨਾਲ ਧੱਕਾ ਕਰਨ ਦੀ ਵਜਾਏ ਸਾਡੀ ਮਜਬੂਰੀ ਸਮਝਣ ਦੀ ਕੋਸ਼ਿਸ਼ ਕਰੇ। ਕਿਓੁਂਕਿ ਲਾੱਕ ਡਾਓੁਨ ਦੋਰਾਨ ਪ੍ਰਾਈਵੇਟ ਸਕੂਲ ਬੱਸ ਓੁਪਰੇਟਰਾਂ ਦੀ ਨਿੱਜੀ ਆਮਦਨ ਰੁੱਕ ਗਈ ਸੀ। ਸਕੂਲ ਬੱਸਾਂ ਇੱਕ ਤਰ੍ਹਾਂ ਦੀਆਂ ਕੰਡਮ ਹੋ ਚੁੱਕਿਆ ਸਨ। ਦੁਬਾਰਾ ਬੱਸਾਂ ਚਲਾਉਣ ਵਾਸਤੇ ਬਹੁਤ ਖਰਚਾ ਹੋ ਚੁੱਕਾ ਹੈ। ਖੜੀਆਂ ਬੱਸਾਂ ਦਾ ਟੈਕਸ ਨਹੀ ਬਣਦਾ, ਜੋ ਕਿ ਮਾਫ ਕੀਤਾ ਜਾਣਾ ਚਾਹੀਦਾ ਹੈ। ਜੇਕਰ ਪ੍ਰਸ਼ਾਸਨ ਕੋਈ ਚਲਾਨ ਕਰਦਾ ਹੈ ਤਾਂ ਓੁਸ ਜਗ੍ਹਾ ਤੇ ਓੁਸੇ ਸਮੇਂ ਸੂਬਾ ਪੱਧਰ ਤੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਸੁਖਮਨ ਸਿੰਘ ਧਾਲੀਵਾਲ ਹੁਸ਼ਿਆਰਪੁਰ, ਭਰਪੂਰ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਫਗਵਾੜਾ, ਕੁਲਵੰਤ ਸਿੰਘ ਬਰਨਾਲਾ, ਜਸਪ੍ਰੀਤ ਸਿੰਘ ਜਲੰਧਰ, ਜਸਵੰਤ ਸਿੰਘ ਨਵਾਂ ਸ਼ਹਿਰ, ਪ੍ਰਹਿਲਾਦ ਚੰਦ ਕਪੂਰਥਲਾ, ਸਰਵਣ ਸਿੰਘ, ਸਤਨਾਮ ਸਿੰਘ, ਰਾਜਨ ਸਿੰਘ, ਸੁਖਚੈਨ ਸਿੰਘ, ਹਰਿੰਦਰ ਸਿੰਘ, ਦੀਪਕ ਪਨੇਸਰ, ਅਮਰਜੀਤ ਸਿੰਘ, ਹਜੂਰਾ ਸਿੰਘ, ਲਖਵੀਰ ਸਿੰਘ, ਹਰਮਿੰਦਰ ਸਿੰਘ, ਕਮਲਜੀਤ ਸਿੰਘ, ਰਣਜੀਤ ਸਿੰਘ, ਚਰਨਜੀਤ ਸਿੰਘ, ਜੈਕਵ, ਬਲਵਿੰਦਰ ਸਿੰਘ ਧੁੱਗਾ ਅਤੇ ਜਰਨੈਲ ਸਿੰਘ ਆਦਿ ਹਾਜਰ ਸਨ।