ਤਲਵੰਡੀ ਸਾਬੋ – ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗਿਆਨਾ ਵਿਖੇ ਇੱਕ ਮਜਦੂਰ ਬਲਵੰਤ ਸਿੰਘ ਪੁੱਤਰ ਅੰਗਰੇਜ਼ ਸਿੰਘ ਆਪਣੇ ਘਰ ਉੱਪਰੋਂ ਲੰਘਦੀਆਂ ਬਿਜਲੀ ਦੀ ਤਾਰਾਂ ’ਚ ਕਰੰਟ ਆਉਣ ਕਾਰਨ ਬੇਹੋਸ਼ ਹੋ ਗਿਆ ਸੀ ਜਿਸਨੂੰ ਪੁਰਾਣੇ ਬਜੂਰਗਾਂ ਦੇ ਤਜੁਰਬੇ ਅਨੁਸਾਰ ਗਰਦਨ ਤੋਂ ਹੇਠਾਂ ਵਾਲਾ ਸ਼ਰੀਰ ਤਿੰਨ ਘੰਟੇ ਲਈ ਮਿੱਟੀ ਵਿੱਚ ਦੱਬ ਦਿੱਤਾ ਗਿਆ ਜਿਸਤੋਂ ਬਾਅਦ ਉਸਨੂੰ ਹੋਸ਼ ਆ ਗਿਆ।
ਪ੍ਰਾਪਤ ਜਾਨਕਾਰੀ ਅਨੁਸਾਰ ਉਕਤ ਮਜਦੂਰ ਸਵੇਰੇ ਕਰੀਬ 9 .00 ਵਜੇ ਜਦ ਆਪਣੇ ਮਕਾਨ ਦੀ ਛੱਤ ਉੱਤੇ ਮਿੱਟੀ ਪਾ ਰਿਹਾ ਸੀ ਤਾਂ ਅਚਾਨਕ ਮਕਾਨ ਉੱਪਰੋਂ ਲੰਘਦੀਆਂ ਤਾਰਾਂ ’ਚ ਕਰੰਟ ਨਾਲ ਲੱਗਣ ਕਰਕੇ ਇੱਕ ਦਮ ਬੇਹੋਸ਼ ਹੋ ਗਿਆ। ਉੱਥੇ ਕੰਮ ਕਰ ਦੂਸਰੇ ਮਜ਼ਦੂਰ ਨੇ ਤੁਰੰਤ ਤਾਰਾਂ ਉੱਪਰ ਲੱਕੜੀ ਦਾ ਡੰਡਾ ਮਾਰਿਆ ਜਿਸ ਨਾਲ ਬਲਵੰਤ ਮਜਦੂਰ ਥੱਲੇ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉੱਥੇ ਪੁੱਜੇ ਕੁੱਝ ਸਿਆਣੇ ਬਜੂਰਗਾਂ ਦੇ ਕਹਿਣ ’ਤੇ ਮਜਦੂਰ ਦਾ ਗਰਦਨ ਤੋਂ ਥੱਲੇ ਵਾਲਾ ਹਿੱਸਾ ਮਿੱਟੀ ਵਿੱਚ ਦੱਬ ਗਿਆ ਅਤੇ ਤਿੰਨ ਘੰਟਿਆਂ ਬਾਅਦ ਉਸਨੂੰ ਹੋਸ਼ ਆ ਗਿਆ। ਹੁਣ ਪਿੰਡ ਤੋਂ ਡਾਕਟਰ ਤੋਂ ਉਸਦਾ ਇਲਾਜ ਕਰਵਾਇਆ ਜਾ ਰਿਹਾ ਹੈ।