ਹੁਸ਼ਿਆਰਪੁਰ , 6 ਜੂਨ (ਜਨ ਸੰਦੇਸ਼ ਨਿਊਜ਼)- ਮਰਹੂਮ ਸਮਾਜ ਸੁਧਾਰਕ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਜੀ ਦੇ ਪਿੰਡ ਭੂੰਬੋਤਾੜ ਵਿਖੇ ਪਰਿਵਾਰਕ ਮੈਂਬਰਾਂ ਅਤੇ ਸਮੂਹ ਸਮਾਜ ਸਮੇਤ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਜੀ ਨੂੰ 65ਵੀਂ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ ।
ਸਮਾਜ ਨੂੰ ਸਿੱਖਿਆ ਨਾਲ ਜੋੜਨ ਲਈ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਨੇ ਨਿਸ਼ਕਾਮ ਭਾਵਨਾ ਨਾਲ ਅਪਣੀ ਜ਼ਿੰਦਗੀ ਦੇ ਬੇਸ਼ਕੀਮਤੀ ਸਮੇਂ ਨੂੰ ਸਮਾਜ ਵਿਚ ਰਹਿਣ ਵਾਲੇ ਸਿੱਖਿਆ ਤੋਂ ਵੰਚਿਤ ਇਨਸਾਨਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਸਿੱਖਿਆ ਦਾ ਮਹਾਂ ਦਾਨ ਦੇਣ ਦੇ ਉਦੇਸ਼ ਨੂੰ ਪੂਰਾ ਕਰਨ ਲਈ ਅਣਥੱਕ ਯਤਨਾਂ ਦੇ ਸਦਕਾ ਇਲਾਕੇ ਵਿਚ ਸਕੂਲ ਖੋਲਿਆ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਸਿੱਖਿਅਤ ਕਰਨ ਲਈ ਵਿਲੱਖਣ ਅਤੇ ਸ਼ਲਾਘਾਯੋਗ ਉਪਰਾਲਾ ਕੀਤੇ।
ਅਜੋਕੇ ਸਮੇਂ ਵਿਚ ਹਰ ਵਰਗ ਸਿੱਖਿਆ ਪ੍ਰਾਪਤ ਕਰਨ ਉਪਰੰਤ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਸਾਰਥਕ ਭੂਮਿਕਾ ਨਿਭਾਉਣ ਵਿਚ ਕਾਮਯਾਬ ਹੋਇਆ। ਸਮਾਜ ਸੇਵੀ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਜੀ ਨੂੰ ਪਿੰਡ ਭੂੰਬੋਤਾੜ ਉਨ੍ਹਾਂ ਦੇ ਨਿਵਾਸ ਸਥਾਨ ਤੇ ਸਥਾਪਿਤ ਪ੍ਰਤੀਮਾ ਤੇ ਪਰਿਵਾਰਕ ਮੈਂਬਰਾਂ ਅਤੇ ਸਮੁੱਚੇ ਸਮਾਜ ਨੇ ਸਮਾਜ ਸੇਵੀ ਰਾਏ ਸਾਹਿਬ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪੂਰਨਿਆਂ ਤੇ ਚੱਲਣ ਤੋਂ ਪ੍ਰੇਰਨਾ ਲੈਂਦੇ ਹੋਏ ਮਰਹੂਮ ਸਮਾਜ ਸੇਵੀ ਰਾਏ ਸਾਹਿਬ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਚੌਧਰੀ ਗਿਆਨ ਸਿੰਘ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰੈੱਸ ਸੂਬਾ ਸਕੱਤਰ ਸ਼ਾਦੀ ਲਾਲ ਬਹਿਮਾਵਾ, ਕਮੇਟੀ ਮੈਂਬਰ ਮਦਨ ਲਾਲ, ਸੂਬੇਦਾਰ ਹੁਸ਼ਿਆਰ ਸਿੰਘ, ਕੈਪਟਨ ਉਂਕਾਰ ਸਿੰਘ, ਸੂਬੇਦਾਰ ਸਰਵਣ ਸਿੰਘ, ਦੇਸਰਾਜ, ਰੇਸ਼ਮ ਸਿੰਘ, ਜਸਪਾਲ ਸਿੰਘ ਬਹਿਮਾਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।