ਹੁਸ਼ਿਆਰਪੁਰ, 22 ਜੂਨ (ਇੰਦਰਜੀਤ ਸਿੰਘ ਹੀਰਾ)- ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੀ ਇਕ ਹੰਗਾਮੀ ਮੀਟਿੰਗ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੋਨੂੰ ਢਿੱਲੋਂ ਦੀ ਅਗਵਾਈ ਹੇਠ ਹੋਈ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲਾ ਪ੍ਰਧਾਨ ਸੋਨੀਆ ਢਿੱਲੋਂ ਮਹਿਲਾ ਵਿੰਗ ਅਤੇ ਚੇਅਰਮੈਨ ਹਰਜਿੰਦਰ ਸਿੰਘ ਹਾਜ਼ਰ ਹੋਏ।
ਇਸ ਸਬੰਧੀ ਸੋਨੂੰ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਵਿੱਚ ਵਾਧਾ ਕਰਦੇ ਹੋਏ ਹੋਰ ਨਵੇਂ ਮੈਂਬਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆ, ਜਿਸ ਵਿੱਚ ਮੁਹੰਮਦ ਜਸ਼ਨ ਨੂੰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਜਸਪ੍ਰੀਤ ਨੂੰ ਆਦਮੋਵਾਲ ਤੋਂ ਵਾਰਡ ਪ੍ਰਧਾਨ ਲਗਾਇਆ ਗਿਆ।
ਇਸੇ ਤਰਾਂ ਰੇਖਾ ਰਾਣੀ ਨੂੰ ਸ਼ਹਿਰੀ ਪ੍ਰਧਾਨ ਲਗਾਇਆ ਗਿਆ। ਇਸ ਮੀਟਿੰਗ ਵਿੱਚ ਹਾਜਰ ਹੋਏ ਪਾਰਟੀ ਦੇ ਸੈਕਟਰੀ ਪਾਸਟਰ ਜੋਸ਼ਨ, ਸੰਦੀਪ ਕੌਰ ਡਿਪਟੀ ਚੇਅਰਮੈਨ, ਨਿੱਕਾ, ਅੰਜੂ ਪਹਿਲਵਾਨ, ਨਿਸ਼ੂ ਗਿਲ, ਅਵੀ, ਚਿਰਾਗ ਅਤੇ ਰਾਧਾ ਜ਼ਿਲਾ ਸੈਕਟਰੀ ਹਾਜਰ ਹੋਏ। ਇਸ ਮੌਕੇ ਸੋਨੂੰ ਢਿੱਲੋਂ ਨੇ ਬੋਲਦੇ ਹੋਏ ਕਿਹਾ ਕੀ ਸਾਡੀ ਪਾਰਟੀ ਹਮੇਸ਼ਾ ਹੀ ਗਰੀਬ ਲੋਕਾਂ ਦੇ ਹੱਕਾਂ ਲਈ ਲੜਦੀ ਰਹੇਗੀ, ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪਾਰਟੀ ਹਮੇਸ਼ਾ ਹੱਕ-ਸੱਚ ਦੀ ਅਵਾਜ਼ ਤੇ ਖੜੀ ਰਹੇਗੀ।