ਹੁਸ਼ਿਆਰਪੁਰ/ਫਗਵਾੜਾ, 20 ਜੂਨ (ਇੰਦਰਜੀਤ ਸਿੰਘ ਹੀਰਾ)- ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਪਿੰਡ ਕਸਬਾ ਰਾਵਲਪਿੰਡੀ (ਬੇਈ ਪਾਰ) ਵਿਖੇ ਇਕ ਘਰ ਵਿਚ ਲੱਖਾਂ ਦੀ ਚੋਰੀ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਘਰ ਦੇ ਮਾਲਕ ਬਲਵੀਰ ਰਾਮ ਪੁੱਤਰ ਪੂਰਨ ਚੰਦ ਨੇ ਦੱਸਿਆ ਕਿ 17-18 ਜੂਨ ਕਰੀਬ ਰਾਤ ਦੇ ਵੇਲੇ ਉਨ੍ਹਾਂ ਦੇ ਘਰ ਵਿਖੇ ਕੁਝ ਅਣਪਛਾਤੇ ਚੋਰ ਘਰ ਵਿਚ ਦਾਖਲ ਹੋਏ ਜੋ ਕਿ ਘਰ ਅੰਦਰੋ 50,000 ਰੁਪਏ ਦੀ ਨਕਦੀ, ਇੱਕ ਸੋਨੇ ਦਾ ਹਾਰ, ਇੱਕ ਚੇਨ, ਚਾਰ ਮੁੰਦੀਆਂ, ਦੋ ਵਾਲੀਆਂ ਅਤੇ ਚਾਂਦੀ ਦੀਆਂ ਝਾਂਜਰਾਂ ਚੋਰੀ ਕਰਕੇ ਲੈ ਗਏ। ਜਿਸ ਦੀ ਸੂਚਨਾ ਥਾਣਾ ਰਾਵਲਪਿੰਡੀ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।