ਹੁਸ਼ਿਆਰਪੁਰ, 6 ਜੂਨ (ਇੰਦਰਜੀਤ ਸਿੰਘ ਹੀਰਾ)- ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੋਨੂੰ ਢਿੱਲੋਂ ਵਲੋ ਅਪਰੇਸ਼ਨ ਬਲਿਊ ਸਟਾਰ ਦੌਰਾਨ ਸ਼ਹੀਦ ਹੋਏ ਬੇਕਸੂਰ ਸਿੰਘਾਂ, ਪੰਜਾਬ ਪੁਲਿਸ ਦੇ ਜਵਾਨਾਂ ਅਤੇ ਆਮ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਵਿਸ਼ਾਲ ਯੱਗ ਕਰਵਾਇਆ ਗਿਆ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪ੍ਰਧਾਨ ਸੋਨੂੰ ਢਿੱਲੋਂ ਨੇ ਬੋਲਦੇ ਹੋਏ ਕਿਹਾ ਕੀ ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਾਡੇ ਬਹੁਤ ਸਾਰੇ ਫੌਜੀ ਵੀਰ ਵੀ ਸਰਹੱਦਾਂ ਤੇ ਸ਼ਹੀਦ ਹੋਏ ਹਨ, ਜਿਨ੍ਹਾਂ ਨੂੰ ਸਮੇਂ-ਸਮੇਂ ਦੇ ਨਾਲ ਸਾਡੀ ਪਾਰਟੀ ਵੱਲੋਂ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਇਸ ਮੌਕੇ ਸੋਨੀਆ ਢਿੱਲੋਂ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਅੰਜੂ ਡਾਇਮੰਡ ਜ਼ਿਲ੍ਹਾ ਉਪ ਚੇਅਰਮੈਨ, ਪਾਸਟਰ ਜੌਨਸਨ ਜ਼ਿਲ੍ਹਾ ਸਕੱਤਰ, ਦਵਿੰਦਰ ਸਿੰਘ ਹਨੀ, ਸੁਖਵਿੰਦਰ ਸਿੰਘ, ਰਾਮ ਸਿੰਘ, ਗੁਰਪ੍ਰੀਤ ਘੁੱਗੀ , ਰਾਧਾ ਦੇਵੀ , ਅਕਾਸ਼,ਅਰਸ਼ਦੀਪ ਸਿੰਘ, ਇੰਦਰਜੀਤ ਸਿੰਘ ਹੀਰਾ ਮੀਡੀਆ ਸਲਾਹਕਾਰ ਅਤੇ ਪੁਲਸ ਪਾਰਟੀ ਦੇ ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਹੋਰ ਵਰਕਰ ਅਤੇ ਮੈਂਬਰ ਹਾਜਰ ਸਨ।
www.jansandesh express.com
jansandesh express (youtube)