ਹੁਸ਼ਿਆਰਪੁਰ, 2 ਜੂਨ (ਇੰਦਰਜੀਤ ਸਿੰਘ ਹੀਰਾ)- ਦਰਬਾਰ ਪੀਰ ਮੀਆ ਹਸਨ ਮੁਹੰਮਦ ਸ਼ਾਹ ਜੀ ਸਯਦ ਜੀ ਦਾ ਸਲਾਨਾ ਜੋੜ ਮੇਲ ਪਿੰਡ ਹਰਮੋਇਆਂ ਖੇੜਾ ਵਿਖੇ 12 ਅਤੇ 13 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਗੱਦੀ ਨਸ਼ੀਨ ਸਾਂਈ ਫੌਜੀ ਸ਼ਾਹ ਜੀ ਕਾਦਰੀ ਨੇ ਦੱਸਿਆ ਕਿ ਇਸ ਮੌਕੇ ਚਿਰਾਗ ਅਤੇ ਝੰਡੇ ਦੀ ਰਸਮ ਕੀਤੀ ਜਾਵੇਗੀ। ਬਿਨ੍ਹਾਂ ਬੁਲਾਏ ਕੋਈ ਵੀ ਪਾਰਟੀ ਨੂੰ ਟਾਈਮ ਨਹੀਂ ਦਿੱਤਾ ਜਾਵੇਗਾ ਅਤੇ ਕੋਈ ਵੀ ਵਿਅਕਤੀ ਨਸ਼ਾ ਕਰਕੇ ਦਰਬਾਰ ਵਿੱਚ ਨਾ ਆਵੇ।
ਇਹ ਸਾਰਾ ਸਮਾਗਮ ਪੀਰ ਮੀਆਂ ਹੁਸਨ ਮਹੁੰਮਦ ਸ਼ਾਹ ਜੀ ਸਯਦ ਵੈਲਫੇਅਰ ਅਤੇ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਹਰਮੋਇਆਂ ਅਤੇ ਖੇੜਾਂ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।