ਗੜ੍ਹਦੀਵਾਲਾ, 28 ਮਾਰਚ (ਜਨ ਸੰਦੇਸ਼ ਨਿਊਜ਼)- ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਇਕ ਹੋਰ ਸ਼ਲਾਘਾਯੋਗ ਉਪਰਾਲਾ ਕਰਦੇ ਹੋਏ ਇੱਕ ਲਾਪਤਾ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ ਗਿਆ। ਇਸ ਸਬੰਧੀ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਹ ਵਿਅਕਤੀ 15 ਦਿਨ ਪਹਿਲਾ ਲਾਵਾਰਸ ਹਾਲਤ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਮਿਲਿਆ ਸੀ ਫਿਰ ਉਥੇ ਹੀ ਸੰਸਥਾ ਵੱਲੋਂ ਇਸ ਵਿਅਕਤੀ ਦਾ ਇਲਾਜ ਕਰਵਾਇਆ ਗਿਆ। ਉਪਰੰਤ ਇਸ ਵਿਅਕਤੀ ਨੂੰ ਗੁਰੂ ਆਸਰਾ ਸੇਵਾ ਘਰ ਪਿੰਡ ਬਹਗਾ ਵਿਖੇ ਲਿਆਂਦਾ ਗਿਆ। ਇਸ ਵੀਰ ਦੇ ਠੀਕ ਹੋਣ ਉਪਰੰਤ ਉਸ ਨੇ ਆਪਣਾ ਨਾਂ ਸੁਲਿੰਦਰ ਸਿੰਘ ਪਿੰਡ ਫਤਿਹਪੁਰ ਦੱਸਿਆ ਤਾਂ ਫਿਰ ਵੀਰ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਅੱਜ ਇਸ ਵਿਅਕਤੀ ਨੂੰ ਲੈਣ ਲਈ ਉਸਦਾ ਪਰਿਵਾਰ ਗੁਰੂ ਆਸਰਾ ਸੇਵਾ ਘਰ ਵਿਚ ਪਹੁੰਚਿਆ ਜਿਥੇ ਇਸ ਨੂੰ ਸੰਸਥਾ ਵੱਲੋਂ ਸਹੀ ਸਲਾਮਤ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਤਲਵੰਡੀ, ਕੈਸ਼ੀਅਰ ਪ੍ਰਸ਼ੋਤਮ ਸਿੰਘ, ਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਕਮਲਜੀਤ ਸਿੰਘ ਸੁਸਾਇਟੀ ਮੈਂਬਰ ਹਾਜ਼ਰ ਸਨ।