ਹੁਸ਼ਿਆਰਪੁਰ, 8 ਮਾਰਚ (ਜਨ ਸੰਦੇਸ਼ ਨਿਊਜ਼)- ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਕੋਮਲ ਮਿੱਤਲ ਨੇ ਦੱਸਿਆ ਕਿ ਇਸ ਸਾਲ ਦਾ ਰੈਡ ਕਰਾਸ ਮੇਲਾ ‘ਵਿਰਸਾ ਹੁਸ਼ਿਆਰਪੁਰ ਦਾ’ ਮੇਲੇ ਨਾਲ ਜੋੜ ਕੇ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲੇ ਦੇ ਮੱਦੇਨਜ਼ਰ ਰੈੱਡ ਕਰਾਸ ਸੋਸਾਇਟੀ ਵਲੋਂ ਪ੍ਰਕਾਸ਼ਿਤ ਕੂਪਨਾਂ ਦੇ ਲੱਕੀ ਡਰਾਅ ਤੋਂ ਇਲਾਵਾ ਮੇਲੇ ਵਾਲੇ ਦਿਨ 3 ਅਤੇ 4 ਮਾਰਚ ਨੂੰ ਵੀ ਵਿਸ਼ੇਸ਼ ਡਰਾਅ ਕੱਢੇ ਗਏ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੈੱਡ ਕਰਾਸ ਦੇ ਕੂਪਨ ਨੰਬਰ 87866 ਦਾ ਪਹਿਲਾ ਲੱਕੀ ਡਰਾਅ ਸਕੂਟੀ ਨਿਕਲਿਆ ਹੈ। ਇਸ ਤੋਂ ਇਲਾਵਾ ਦੂਜਾ ਇਨਾਮ ਲੈਪਟਾਪ ਕੂਪਨ ਨੰਬਰ 183500 ਅਤੇ ਕੂਪਨ ਨੰਬਰ 143648 ਦਾ, ਤੀਜਾ ਇਨਾਮ ਮੋਬਾਇਲ ਕੂਪਨ ਨੰਬਰ 78316, 115255, 234941, 140611, 231651, 26582, 111758, 297154, 26981 ਅਤੇ 35169 ਦਾ ਨਿਕਲਿਆ ਹੈ।
ਚੌਥਾ ਇਨਾਮ ਟੈਬ ਕੂਪਨ ਨੰਬਰ 85808, 143910, 198869, 54643, 198735 ਦਾ ਨਿਕਲਿਆ ਹੈ। ਪੰਜਵਾਂ ਇਨਾਮ ਸਾਈਂਟਿਫਿਕ ਕਲਕੂਲੇਟਰ ਕੂਪਨ ਨੰਬਰ 147344, 147149, 67163, 77412, 188326, 64003, 86034, 231817, 229999, 144314 ਦਾ ਅਤੇ ਛੇਵਾਂ ਇਨਾਮ ਹਾਟ ਕੇਸ ਕੂਪਨ ਨੰਬਰ 225186, 280643, 96536, 87140, 87232, 220708, 220709, 143891, 266009 ਅਤੇ 266008 ਦਾ ਨਿਕਲਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 3 ਮਾਰਚ ਨੂੰ ਕੱਢੇ ਗਏ ਡਰਾਅ ਵਿਚ ਕੂਪਨ ਨੰਬਰ 289 ਦਾ ਜੂਸਰ ਮਿਕਸਰ ਗਰਾਈਂਡਰ ਅਤੇ ਕੂਪਨ ਨੰਬਰ 2531 ਦਾ ਸੈਂਡਵਿਚ ਟੋਸਟਰ ਦਾ ਇਨਾਮ ਨਿਕਲਿਆ ਹੈ। ਇਸੇ ਤਰ੍ਹਾਂ 4 ਮਾਰਚ ਨੂੰ ਕੱਢੇ ਗਏ ਡਰਾਅ ਵਿਚ ਕੂਪਨ ਨੰਬਰ 2748 ਦਾ ਜੂਸਰ ਮਿਕਸਰ ਗਰਾਈਂਡਰ ਤੇ ਕੂਪਨ ਨੰਬਰ 268445 ਦਾ ਸੈਂਡਵਿਚ ਟੋਸਟਰ ਦਾ ਇਨਾਮ ਨਿਕਲਿਆ ਹੈ।
ਕੋਮਲ ਮਿੱਤਲ ਨੇ ਦੱਸਿਆ ਕਿ ਜਿਨ੍ਹਾਂ ਦਾ ਰੈੱਡ ਕਰਾਸ ਵਲੋਂ ਪ੍ਰਕਾਸ਼ਿਤ ਕੂਪਨ ਦਾ ਲੱਕੀ ਡਰਾਅ ਨਿਕਲਿਆ ਹੈ, ਉਹ ਆਪਣਾ ਇਨਾਮ ਪ੍ਰਾਪਤ ਕਰਨ ਲਈ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦਫ਼ਤਰ, ਸਿਵਲ ਲਾਈਨਜ਼ ਵਿਚ ਬਿਨੈ ਪੱਤਰ ਅਤੇ ਕੂਪਨ ਸਮੇਤ ਕੰਮਕਾਜ ਵਾਲੇ ਦਿਨ ਸੰਪਰਕ ਕਰ ਸਕਦੇ ਹਨ।