ਹੁਸ਼ਿਆਰਪੁਰ, 2 ਮਾਰਚ (ਜਨ ਸੰਦੇਸ਼ ਨਿਊਜ਼)- ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਸੈਰ ਸਪਾਟਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ 3 ਤੋਂ 7 ਮਾਰਚ ਤੱਕ ਕਰਵਾਏ ਜਾ ਰਹੇ ‘ਵਿਰਸਾ ਹੁਸ਼ਿਆਰਪੁਰ ਦਾ’ ਮੇਲੇ ਤਹਿਤ 5 ਮਾਰਚ ਨੂੰ ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ ਵਿਖੇ ਸ਼ਾਮ 7 ਵਜੇ ਹੋਣ ਵਾਲੀ ਸਤਿੰਦਰ ਸਰਤਾਜ ਨਾਈਟ ਲਈ ਪੰਜ ਥਾਵਾਂ ਤੋਂ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ 2500 ਰੁਪਏ, 1000 ਰੁਪਏ ਅਤੇ 500 ਰੁਪਏ ਵਾਲੀਆਂ ਟਿਕਟਾਂ ਮਿੰਨੀ ਸਕੱਤਰੇਤ, ਹੁਸ਼ਿਆਰਪੁਰ ਵਿਖੇ ਸਥਿਤ ਸੇਵਾ ਕੇਂਦਰ ਦੇ ਕਾਊਂਟਰ ਨੰਬਰ-1 ਤੋਂ ਖ਼ਰੀਦੀਆਂ ਜਾ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 500 ਰੁਪਏ ਵਾਲੀਆਂ ਟਿਕਟਾਂ ਲਾਜਵੰਤੀ ਸਟੇਡੀਅਮ ਸਥਿਤ ਜ਼ਿਲ੍ਹਾ ਖੇਡ ਅਫ਼ਸਰ ਹੁਸਿੋਆਰਪੁਰ ਦੇ ਦਫ਼ਤਰ, ਐਸ. ਡੀ. ਐਮ ਦਫ਼ਤਰ ਹੁਸ਼ਿਆਰਪੁਰ, ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ ਅਤੇ ਆਈ. ਟੀ. ਆਈ ਹੁਸ਼ਿਆਰਪੁਰ (ਜਲੰਧਰ ਰੋਡ) ਸਥਿਤ ਸੇਵਾ ਕੇਂਦਰ ਤੋਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸਤਿੰਦਰ ਸਰਤਾਜ ਨਾਈਟ ਦੀਆਂ ਟਿਕਟਾਂ ਉਪਰੋਕਤ ਥਾਵਾਂ ’ਤੇ 4 ਮਾਰਚ ਤੱਕ ਉਪਲਬੱਧ ਹੋਣਗੀਆਂ। ਉਨ੍ਹਾਂ ਕਿਹਾ ਕਿ ਟਿਕਟਾਂ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 98217-13735 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।