ਗੜ੍ਹਦੀਵਾਲ, 09 ਫਰਵਰੀ (ਜਨਸੰਦੇਸ਼ ਨਿਓੂਜ਼)- ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪ੍ਰੀਤ ਮਹਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਡਾਕਟਰ ਸੀਮਾ ਗਰਗ ਜਿਲ੍ਹਾ ਟੀਕਕਰਣ ਅਫ਼ਸਰ ਦੀ ਯੋਗ ਅਗਵਾਈ ਅਤੇ ਡਾਕਟਰ ਐਸ. ਪੀ. ਸਿੰਘ, ਐਸ.ਐਮ.ਓ. ਪੀ.ਐਚ.ਸੀ. ਮੰਡ ਪੰਧੇਰ ਅਤੇ ਜਿਲ੍ਹਾ ਕੋਡੀਨੇਟਰ ਹਰਜੀਤ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਲੀ ਚੱਕ ਵਿਖੇ ਕੋਵਿੱਡ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਮੌਕੇ ਸੀ.ਐਚ.ਓ. ਰਮਨਦੀਪ, ਸਿਹਤ ਅਧਿਕਾਰੀ ਬਲਬੀਰ ਸਿੰਘ, ਹੈਲਪੇਜ ਇੰਡੀਆ ਟੀਮ ਵਲੋਂ ਵਲੰਟੀਅਰ ਬੱਬਲਜੀਤ ਸਿੰਘ, ਡਾਟਾ ਸੁਪਰਵਾਈਜ਼ਰ ਅਤੇ ਸਕੂਲ ਦੇ ਪੀ.ਟੀ.ਆਈ. ਬਹਾਦਰ ਜਗਦੀਸ਼ ਸਿੰਘ ਨੇ ਲੋਕਾਂ ਕੋਵਿੱਡ ਟੀਕਾਕਰਨ ਕਰਵਾਉਣ ਲਈ ਵੀ ਕਿਹਾ। ਇਸ ਮੌਕੇ ਤੇ ਆਰਤੀ ਤੇ ਆਸ਼ਾ ਵਰਕਰ ਨਰਿੰਦਰ ਹਾਜਰ ਸਨ।