ਗੜ੍ਹਦੀਵਾਲਾ, 24 ਦਸੰਬਰ (ਮਹਿੰਦਰ ਕੁਮਾਰ ਮਲਹੋਤਰਾ)- ਗੜ੍ਹਦੀਵਾਲਾ ਦੇ ਨਜਦੀਕ ਪਿੰਡ ਬਾਹਗਾ ਵਿਖੇ ਆਮ ਇਜਲਾਸ ਕਰਾਇਆ ਗਿਆ। ਜਿਸ ਵਿਚ ਬਲਾਕ ਭੂੰਗਾ ਦੇ ਸੈਕਟਰੀ ਸੂਰਤੀ ਰਾਮ ਉਚੇਚੇ ਤੌਰ ਤੇ ਹਾਜਰ ਹੋਏ। ਜਿਸ ਵਿੱਚ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਸੁਣੀਆ ਅਤੇ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ। ਉਪਰੰਤ ਸਰਪੰਚ ਸ. ਚੰਚਲ ਸਿੰਘ ਬਾਹਗਾ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਪਹਿਲਾਂ ਪਿੰਡ ਵਿਚ ਬਹੁਤ ਸਾਰੇ ਕੰਮ ਹੋ ਚੁੱਕੇ ਹਨ। ਜਿਹੜੇ ਬਾਕੀ ਕੰਮ ਰਹਿ ਗਏ ਹਨ ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਜੋ ਪਹਿਲੀਆਂ ਸਰਕਾਰਾਂ ਨੇ ਸਾਨੂੰ ਗ੍ਰਾਂਟਾਂ ਦਿੱਤੀਆਂ ਸਨ ਉਹ ਅਸੀਂ ਪਿੰਡ ਦੇ ਵਿਕਾਸ ਦੇ ਕੰਮਾਂ ਤੇ ਲਾਅ ਦਿੱਤੀਆਂ ਹਨ। ਸਰਕਾਰ ਹੁਣ ਸਾਨੂੰ ਗ੍ਰਾਂਟਾਂ ਦੇਵੇਗੀ ਤਾਂ ਅਸੀਂ ਬਾਕੀ ਰਹਿੰਦੇ ਕੰਮ ਵੀ ਪੂਰੇ ਕਰ ਦੇਵਾਂਗੇ। ਇਸ ਮੌਕੇ ਸਰਪੰਚ ਸ. ਚੰਚਲ ਸਿੰਘ ਬਾਹਗਾ, ਸ. ਦਿਲਬਾਗ ਸਿੰਘ ਪੰਚ, ਸ. ਪਰਗਟ ਸਿੰਘ ਪੰਚ, ਸ.ਬਾਵਾ ਸਿੰਘ ਪੰਚ, ਸ਼੍ਰੀਮਤੀ ਗੁਰਦੇਵ ਕੌਰ ਪੰਚ, ਸ਼੍ਰੀਮਤੀ ਕਮਲਜੀਤ ਕੌਰ ਪੰਚ, ਚਰਨਜੀਤ ਸਿੰਘ, ਮਨਜੀਤ ਸਿੰਘ, ਮਲਕੀਤ ਸਿੰਘ, ਸੁੱਚਾ ਸਿੰਘ, ਮਾਸਟਰ ਸਾਧੂ ਸਿੰਘ, ਅਵਤਾਰ ਸਿੰਘ, ਡਾ. ਮਲਹੋਤਰਾ, ਹਰਭਜਨ ਸਿੰਘ ਬਾਹਗਾ, ਸ. ਗੋਪਾਲ ਸਿੰਘ ਬਾਹਗਾ ਆਦਿ ਹਾਜ਼ਰ ਸਨ।