ਹੁਸ਼ਿਆਰਪੁਰ, 3 ਦਸੰਬਰ (ਜਨ ਸੰਦੇਸ਼ ਨਿਊਜ਼)- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਅੱਜ ਜੇ.ਐਸ.ਐਸ.ਆਸ਼ਾ ਕਿਰਨ ਸਕੂਲ, ਹੁਸ਼ਿਆਰਪੁਰ ਅਤੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ, ਅੱਜੋਵਾਲ, ਹੁਸ਼ਿਆਰਪੁਰ ਵਿਖੇ ਅੰਤਰ ਰਾਸ਼ਟਰੀ ਦਿਵਆਂਜਨ ਦਿਵਸ ਸਬੰਧੀ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸੈਮੀਨਾਰਾਂ ਦੌਰਾਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਨਾਲਸਾ (Legal Services to the Mentally Ill and Mentally Disabled Persons) Scheme, 2015 , The Rights of Persons with Disabilities Act, 2016, NALSA (Legal Services to Victims of Acid Attacks) Scheme, 2016 ਅਤੇ ਨਾਲ ਹੀ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਅਤੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੀ ਅਗਵਾਈ ਵਿੱਚ ਇਸ ਸੈਮੀਨਾਰ ਵਿੱਚ ਪੈਨਲ ਐਡਵੋਕੇਟ ਹਰਜਿੰਦਰ ਕੁਮਾਰ ਵਰਮਾ ਵਲੋਂ ਵਿਦਿਆਰਥੀਆਂ ਨੂੰ ਅਥਾਰਟੀ ਵਲੋਂ ਚਲਾਈਆ ਗਈਆ ਸਕੀਮਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਅਤੇ ਕਿੱਥੋਂ ਮੁਫਤ ਕਾਨੂੰਨੀ ਸੇਵਾਵਾਂ ਪ੍ਰਾਪਤ ਕੀਤੀਆ ਜਾ ਸਕਦੀਆਂ ਹਨ ਅਤੇ ਨਾਲ ਹੀ ਦੱਸਿਆ ਗਿਆ ਕਿ ਪੰਜਾਬ ਦੇ ਸਾਰੇ ਜਿਲ੍ਹਿਆ ਅਤੇ ਸਬ ਡਵੀਜਨਾਂ ਵਿੱਚ ਫਰੰਟ ਆਫਿਸ ਖੋਲੇ ਗਏ ਹਨ ਜਿੱਥੇ ਜਾ ਕੇ ਮੁਫਤ ਕਾਨੂੰਨੀ ਸਹਾਇਤਾ ਜਾਂ ਸਲਾਹ ਬਿਲਕੁਲ ਮੁਫਤ ਲਈ ਜਾ ਸਕਦੀ ਹੈ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ,ਹੁਸ਼ਿਆਰਪੁਰ ਦਾ ਦਫਤਰ ਪੁਰਾਣੀਆ ਕਚੈਹਰੀਆ ਵਿਖੇ ਸਥਿਤ ਹੈ ਅਤੇ ਸਬ ਡਵੀਜਨ ਦੇ ਫਰੰਟ ਆਫਿਸ ਸਬ ਡਵੀਜਨਾਂ ਦੀਆ ਕਚੈਹਰੀਆ ਵਿੱਚ ਸਥਿਤ ਹਨ। ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਅੱਠ ਕੈਟਾਗਰੀਆਂ ਨਿਰਧਾਰਿਤ ਕੀਤੀਆ ਗਈਆਂ ਹਨ ਜਿਵੇ ਕਿ ਹਵਾਲਾਤੀ, ਅਪੰਗ, ਔਰਤ, ਬੱਚਾ, ਕਾਮੇ/ਬੇਰੁਜ਼ਗਾਰ ਦਾ ਮਾਰਿਆ, ਕੁਦਰਤੀ ਆਫਤਾ ਦੇ ਮਾਰੇ, ਐਸ.ਸੀ/ਐਸ.ਟੀ, ਅਤੇ ਹਰ ਉਹ ਵਿਆਕਤੀ ਜਿਸ ਦੀ ਸਾਲਾਨਾ ਆਮਦਨ 3 ਲੱਖ ਤੋਂ ਘੱਟ ਹੋਵੇ, ਉਸ ਨੂੰ ਬਿਨਾਂ ਖਰਚੇ ਤੋਂ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ।