ਫ਼ਾਜ਼ਿਲਕਾ/ਹੁਸ਼ਿਆਰਪੁਰ, 12 ਨਵੰਬਰ (ਜਨ ਸੰਦੇਸ਼ ਨਿਊਜ਼)- ਪਿੰਡ ਚੱਕ ਸੁਹੇਲੇਵਾਲਾ (ਫ਼ਾਜ਼ਿਲਕਾ) ਵਿਖੇ ਭਰਾਵਾਂ ਵਰਗੇ ਮਿੱਤਰ ਵਰਦੇਵ ਸਿੰਘ “ਨੋਨੀ” ਮਾਨ ਦੇ ਚਾਚੀ ਜੀ ਅਤੇ ਗੁਰਸੇਵਕ ਸਿੰਘ ਸਿੰਘ “ਕੈਸ਼” ਮਾਨ ਦੇ ਮਾਤਾ ਜੀ ਸਰਦਾਰਨੀ ਚਰਨਜੀਤ ਕੌਰ ਜੀ, ਜੋ ਬੀਤੇ ਦਿਨੀਂ ਵਾਹਿਗੁਰੂ ਵੱਲੋਂ ਬਖਸ਼ੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਸਵਰਗ ਸਿਧਾਰ ਗਏ ਸਨ ਦਾ ਪਰਿਵਾਰ ਨਾਲ ਅਫਸੋਸ ਕੀਤਾ। ਸਰਦਾਰ ਬਾਦਲ ਨੇ ਇਸ ਮੌਕੇ ਕਿਹਾ ਕਿ ਵਾਹਿਗੁਰੂ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।