ਅਮਰੋਹ, 10 ਨਵੰਬਰ (ਬਲਵੀਰ ਸਿੰਘ ਬੱਲ)- ਗੁਰਦੁਆਰਾ ਸ਼੍ਰੀ ਸਿੰਘ ਸਭਾ ਤਲਵਾੜਾ ਸੈਕਟਰ 2 ਦੇ ਵੱਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਤੇ ਵਿਸ਼ਾਲ ਨਗਰ ਕੀਰਤਨ ਨਿਕਾਲਿਆ ਗਿਆ। ਸਭਾ ਦੇ ਪ੍ਰਧਾਨ ਸ਼੍ਰੀ ਦਲਵੀਰ ਸਿੰਘ ਮੱਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਨਗਰ ਕੀਰਤਨ ਲਕਸ਼ਮੀ ਨਾਰਾਇਣ ਮੰਦਰ, ਸ਼੍ਰੀ ਗੁਰੂ ਰਵਿਦਾਸ ਮੰਦਿਰ, ਭਗਵਾਨ ਵਾਲਮੀਕਿ ਮੰਦਰ, ਮੱਧਿਆ ਮਾਰਗ, ਮੇਨ ਬਾਜ਼ਾਰ ਬੱਸ ਸਟੈਂਡ, ਤੇ ਵਿਸ਼ਵਕਰਮਾ ਮੰਦਿਰ ਰਾਹੀਂ ਵਾਪਸ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਨਗਰ ਕੀਰਤਨ ਦਾ ਵੱਖ ਵੱਖ ਧਾਰਮਿਕ ਸਭਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋ ਫੱਲ ਫਰੁਟ, ਚਾਹ ਪਕੌੜਿਆਂ ਅਤੇ ਅਪਣੀ ਸ਼ਰਧਾ ਮੁਤਾਬਕ ਪ੍ਰਸ਼ਾਦ ਆਦਿ ਵਰਤਾ ਕੇ ਨਗਰ ਕੀਰਤਨ ਦੀਆਂ ਸੰਗਤਾਂ ਦੀ ਸੇਵਾ ਕੀਤੀ। ਇਸ ਨਗਰ ਕੀਰਤਨ ਦਾ ਈ. ਬੀ.ਕਲੋਨੀ ਤਲਵਾੜਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਹੋ ਰਹੇ ਨਗਰ ਕੀਰਤਨ ਦੀਆਂ ਸੰਗਤਾਂ ਦਾ ਬ੍ਰੈਡ ਪਕੌੜੇ, ਚਾਹ ਤੇ ਪ੍ਸ਼ਾਦ ਵਰਤਾ ਕੇ ਨਿੱਘਾ ਸਵਾਗਤ ਕੀਤਾ ਗਿਆ।
ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਭਾਈ ਸਮਸੇਰ ਸਿੰਘ, ਭਾਈ ਬਲਵੀਰ ਸਿੰਘ ਬੱਲ, ਭਾਈ ਅਵਤਾਰ ਸਿੰਘ, ਭਾਈ ਗੁਰਵਚਨ ਸਿੰਘ ਭਾਈ ਵਰਿੰਦਰ ਸਿੰਘ (ਮੰਗਾ) ਜੀ ਨੇ ਸਿਰੋਪਾਓ ਭੇਟ ਕਰਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਬੀਬੀ ਇੰਦਰਜੀਤ ਕੌਰ, ਬੀਬੀ ਹਰਜੀਤ ਕੌਰ, ਬੀਬੀ ਪਰਮਜੀਤ ਕੌਰ (ਪੱਮੀ) ਬੀਬੀ ਅਮਨਦੀਪ ਕੌਰ,ਬੀਬੀ ਕੁਲਵਿੰਦਰ ਕੌਰ, ਬੀਬੀ ਬਿਮਲ ਕੌਰ, ਬੀਬੀ ਪੇੰਟਰਨੀ ਅਤੇ ਹੋਰ ਬੀਬੀਆਂ ਦੇ ਵੱਲੋ ਗੁਰੂ ਮਹਾਰਾਜ ਜੀ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਗੁਰੂ ਜੀ ਤੋ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਸੂਰਜ ਕੁਮਾਰ, ਵਿੱਕੀ, ਰਾਜ ਕੁਮਾਰ ਨਾਨਕ ਸਿੰਘ, ਮੰਗਾ ਵੀਰ, ਅਰਸ਼, ਜਸ਼ਨ, ਤੇ ਹੋਰ ਸਾਥੀਆਂ ਤੇ ਬੀਬੀਆਂ ਨੇ ਸੇਵਾ ਕਰਕੇ ਸੇਵਾ ਵਿੱਚ ਯੋਗਦਾਨ ਪਾਇਆ। ਗੁਰਦੁਆਰਾ ਸਿੰਘ ਸਭਾ ਦੇ ਅਹੁਦੇ ਦਾਰ ਭਾਈ ਸਤਵਿੰਦਰ ਸਿੰਘ ਭਾਈ ਸਰਵਜੀਤ ਸਿੰਘ ਭਾਈ ਜਸਵੀਰ ਸਿੰਘ ਭਾਈ ਮਨਮਿੰਦਰ ਸਿੰਘ ਬੀ. ਬੀ. ਐਮ. ਬੀ ਦੇ ਚੀਫ ਇੰਜੀਨੀਅਰ ਅਰੁਣ ਕੁਮਾਰ ਸਿੰਧਾਵਾ ਅਕੈਸੀਅਨ ਉਪਿੰਦਰ ਸਿੰਘ ਉਭੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਵਲੋਂ ਸੇਵਾ ਕਰਕੇ ਸੇਵਾ ਵਿੱਚ ਯੋਗਦਾਨ ਪਾਇਆ।