ਹੁਸ਼ਿਆਰਪੁਰ, 4 ਨਵੰਬਰ (ਜਨਸੰਦੇਸ਼ ਨਿਓੂਜ਼)- ਮਗਨਰੇਗਾ ਲੇਬਰ ਮੂਵਮੈਂਟ ਪੰਜਾਬ ਵਲੋਂ ਮਗਨਰੇਗਾ ਦੇ ਕੰਮਾਂ ਵਿਚ ਫੈਲੇ ਭ੍ਰਿਸ਼ਆਚਾਰ ਨੂੰ ਪੰਜਾਬ ਸਰਕਾਰ ਵਲੋਂ ਰੋਕਣ ਦੀ ਥਾਂ ਭ੍ਰਿਸ਼ਟਾਚਾਰੀਆਂ ਦੀ ਪਿੱਠ ਠੋਕਣਾ, ਕੈਟਲ ਸ਼ੈਡਾਂ ਨੂੰ ਸਰਕਾਰੀ ਗਾਇਡ ਲਾਇਨਾ ਦੀ ਕੁਰਬਾਨੀ ਦੇ ਕੇ ਉਸਾਰੀ ਕਰਵਾਉਣਾ ਤੇ ਜੁੰਮੇਵਾਰ ਅਧਿਕਾਰੀਆਂ ਤੇ ਜੇਬਾਂ ਭਰਨ ਵਾਲੇ ਕਰਮਚਾਰੀਆਂ ਦੇ ਵਿਰੁਧ ਕੋਈ ਕਾਰਵਾਈ ਨਾ ਕਰਨ, ਵੇਜ ਐਕਟ 1948 ਦੇ ਤਹਿਤ ਘੱਟੋ ਘੱਟ ਉਜਰਤ ਦੇ ਤਹਿਕ ਮਗਨਰੇਗਾ ਵਰਕਰਾ ਨੂੰ 381 ਰੁ: 06 ਪੈਸੇ ਦਿਹਾੜੀ ਦੇਣ ਪ੍ਰਤੀ ਨੋਟੀਫਿਕੇਸ਼ਨ ਜਾਰੀ ਨਾ ਕਰਨ ਤੇ ਉਸ ਦੀ ਥਾਂ ਸਿਰਫ 282 ਰੁ: ਹੀ ਦਿਹਾੜੀ ਦੇਣੀ ਤੇ ਲੇਬਰ ਨੂੰ 9 ਵਜੇ ਸਵੇਰੇ ਦੀ ਥਾਂ 8 ਵਜੇ ਕੰਮ ਉਤੇ ਬੁਲਾਉਣਾ ਤੇ ਪ੍ਰਤੀ ਦਿਨ 8 ਘੰਟੇ ਦੀ ਥਾਂ ਬਿਨ੍ਹਾਂ ਵਾਧੂ ਪੈਸੇ ਦਿਤਿਆਂ 9 ਘੰਟੇ ਕੰਮ ਲੈਣ, ਮੇਟ ਨੂੰ ਸਕਿਲਡ ਪਰਸਨ ਦਾ ਦਰਜਾ ਦੇਣਾ ਤੇ ਉਜਰਤ ਦੇਣੀ, ਵਰਕਰਾਂ ਦੀ ਇੰਨਸ਼ੋਰੈਂਸ ਨਾ ਕਰਨ, ਕੰਮ ਵਾਲੀ ਥਾਂ ਉਤੇ ਫਸਟ ਹੇਡ ਵਾਕਸ ਨਾ ਮੁਹਈਆ ਕਰਵਾਉਣ, ਕੁਝ ਗ੍ਰਾਮ ਰੁਜਗਾਰ ਸੇਵਕਾਂ ਅਤੇ ਸਹਾਇਕ ਪ੍ਰੋਜੇਕਟ ਅਫਸਰਾਂ ਵਲੋਂ ਗੈਰ ਸੰਵਿਧਾਨਕ ਭਾਸ਼ਾ ਦੀ ਵਰਤੋਂ ਕਰਨ, ਕੈਟਲ ਸ਼ੈਡਾਂ ਦੇ ਘਪਲਿਆਂ ਵਿਚ ਜਨਰਲ ਨੂੰ ਐਸ.ਸੀ. ਲਿੱਖ ਕੇ ਬਲਾਕ 1 ਵਿਚ ਚਹੇਤਿਆਂ ਨੂੰ ਲਾਭ ਦੇਣ ਆਦਿ ਮੁਸਿ਼ਕਲਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਮਗਨਰੇਗਾ ਮੂਵਮੈਂਟ ਪੰਜਾਬ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਬਲਾਕ 2 ਦੀ ਪ੍ਰਧਾਨ ਇੰਦਰਜੀਤ ਕੌਰ, ਪ੍ਰਵੀਨ ਕੁਮਾਰੀ ਅਤੇ ਪਰਵਿੰਦਰ ਸਿੰਘ ਜਿ਼ਲਾ ਪ੍ਰਧਾਨ ਦੀ ਅਗਵਾਈ ਵਿਚ 4 ਘੰਟੇ ਧਰਨਾ ਦਿਤਾ ਤੇ ਮਗਨਰੇਗਾ ਦੇ ਕੰਮਾਂ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਵਰਕਰਾਂ ਨਾਲ ਪੰਜਾਬ ਸਰਕਾਰ ਦੀ ਸ਼ਹਿ ਉਤੇ ਕਰਵਾਈਆਂ ਜਾ ਰਹੀਆਂ ਵਧੀਕੀਆਂ ਨੂੰ ਜੋਰ ਨਾਲ ਕੋਸਿਆ। ਉਨ੍ਹਾਂ ਕਿਹਾ ਕਿ 1 ਹਫਤੇ ਦੇ ਸਮੇਂ ਵਿਚ ਸਾਰੇ ਘਪਲੇ ਫੜੇ ਜਾ ਸਕਦੇ ਹਨ ਪਰ ਸਰਕਾਰ ਦੀ ਕਰਨੀ ਅਤੇ ਕਥਨੀ ਵਿਚ ਵੱਡਾ ਅੰਤਰ ਵੇਖਣ ਨੂੰ ਮਿਲ ਰਿਹਾ ਹੈ।
ਧੀਮਾਨ ਨੇ ਦੱਸਿਆ ਕਿ ਉਹ ਲਗਾਤਾਰ ਮਾਰਚ 2022 ਤੋਂ ਪੰਜਾਬ ਸਰਕਾਰ ਨੂੰ ਮੰਗ ਪਤੱਰ ਭੇਜ ਰਹੇ ਹਨ ਤੇ ਜਿ਼ਲਾ ਪੱਧਰ ਤੇ ਮਾਨਯੋਗ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਦਿਤੇ ਜਾ ਰਹੇ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਭ੍ਰਿਸ਼ਟਾਚਾਰ ਦੇ ਸਬੂਤਾਂ ਸਮੇਤ 2 ਵਾਰੀ ਵਿਧਾਇਕ ਸ਼ਾਮ ਚੁਰਾਸੀ ਹਲਕਾ ਡਾਕਟਰ ਰਵਜੋਤ ਸਿੰਘ ਜੀ ਨੂੰ ਮਿਲ ਚੁੱਕੇ ਹਨ। ਪਰ ਉਨ੍ਹਾਂ ਵਲੋਂ ਵੀ ਬਲਾਕ ਹੁਸ਼ਿਆਰਪੁਰ 1 ਵਿਚ ਮਗਨਰੇਗਾ ਤੇ ਮੇਟ ਨੂੰ ਇਨਸਾਫ ਦਵਾਉਣ ਵਿਚ ਰੁਚੀ ਨਹੀਂ ਲਈ ਗਈ ਤੇ ਦੋਗਲੀਆਂ ਨੀਤੀਆ ਵਰਤ ਕੇ ਡੰਗ ਟਪਾਇਆ ਜਾ ਰਿਹਾ ਹੈ। ਧੀਮਾਨ ਨੇ ਦੱਸਿਆ ਕਿ ਜਦੋਂ ਵਿ ਬਲਾਕ 1 ਤੇ 2 ਅਤੇ ਹੋਰ ਬਲਾਕਾਂ ਵਿਚ ਪੰਜਾਬ ਸਰਕਾਰ ਆਡਿਟ ਵੀ ਕਰਵਾ ਚੁੱਕੀ ਹੈ ਪਰ ਆਡਿਟ ਹੋਣ ਦੇ ਬਾਵਜੂਦ ਵੀ ਕੈਟਲ ਸ਼ੈਡਾਂ ਵਿਚ ਹੋਈਆ ਕੁਤਾਹਈਆਂ ਵਲ ਵੇਖਿਆ ਤੱਕ ਨਹੀਂ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਝੂਠਾ ਡਰਾਮਾ ਹੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਪੰਜਾਬ ਅੰਦਰ ਪਿਛਲੇ 7 ਮਹੀਨਿਆਂ ਵਿਚ ਇਨ੍ਹਾਂ ਸਬੂਤਾਂ ਦੀ ਜਾਂਚ ਤੱਕ ਨਹੀਂ ਕੀਤੀ ਜਾ ਰਹੀ। ਜਦੋਂ ਕਿ ਬੇਨਿਯਮੀਆਂ ਦੇ ਸਾਰੇ ਸਬੂਤ ਆਨ ਲਾਇਨ ਮਜੂਦ ਹਨ। ਭ੍ਰਿਸ਼ਟਾਚਾਰ ਨੂੰ ਛੁਪਾਉਣ ਵਾਲੀ ਸਰਕਾਰ ਨੂੰ ਇਮਾਨਦਾਰ ਕਹਿਣਾ ਭ੍ਰਿਸ਼ਟਾਚਾਰ ਨੂੰ ਹੋਰ ਉਤਸ਼ਾਹਿਤ ਕਰਨਾ ਹੋਵੇਗਾ। ਇਸ ਮੋਕੇ ਕਮਲਜੀਤ ਕੌਰ, ਸੀਰਤ ਕੌਰ, ਬਲਰਾਜ ਕੁਮਾਰ, ਅਨੀਤਾ ਰਾਣੀ, ਸੁਨੀਤਾ ਰਾਣੀ, ਰਣਜੀਤ ਕੌਰ, ਕੁਲਵਿੰਦਰ ਕੌਰ, ਸੁਰਜੀਤ ਕੌਰ, ਹਰਜੀਤ ਸਿੰਘ, ਸੋਨੂ ਮਹਿਤ ਪੁਰ, ਸੁਖਵਿੰਦਰ ਸਿੰਘ, ਕਮਲੇਸ਼ ਕੁਮਾਰ ਮੜੂਲੀ ਬ੍ਰਾਹਮਣਾ, ਪੱਪੀ, ਕੁਰਵਿੰਦਰ ਕੋਰ, ਸੁਰਜੀਤ ਕੌਰ, ਬਲਵਿੰਦਰ ਕੌਰ, ਰਾਕੇਸ਼ ਬਾਲਾ, ਸਰਪੰਚ ਕਾਲਕੱਟਾਂ ਦਿਆਲ ਸਿੰਘ, ਕੁਲਵੰਤ ਕੌਰ ਆਦਿ ਹਾਜਰ ਸਨ।