ਹਰਿਆਣਾ, 29 ਅਕਤੂਬਰ (ਰਮਨਦੀਪ ਸਿੰਘ)- ਪਿੰਡ ਘਾਸੀਪੁਰ ਨਜ਼ਦੀਕ ਟਰੱਕ ਤੇ ਮੋਟਰਸਾਈਕਲ ‘ਚ ਹੋਏ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਤੇ ਦੂਸਰਾ ਗੰਭੀਰ ਰੂਪ ‘ ਚ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਹੁਸ਼ਿਆਰਪੁਰ ਸਾਇਡ ਤੋਂ ਦਸੂਹਾ ਵੱਲ ਨੂੰ ਇੱਕ ਟਰੱਕ (ਐੱਚ.ਪੀ. 38 ਜੀ 6752) ਆ ਰਿਹਾ ਸੀ, ਜਦ ਉਹ ਪਿੰਡ ਘਾਸੀਪੁਰ ਨਜ਼ਦੀਕ ਹੈਰੀਟੇਜ਼ ਪੈਲਿਸ ਕੋਲ ਆਇਆ ਤਾਂ ਉਸ ਦੀ ਟੱਕਰ ਮੋਟਰਸਾਈਕਲ (ਪੀ.ਬੀ.07. ਬੀ.ਐੱਚ 3795) ਨਾਲ ਹੋ ਗਈ, ਮੋਟਰਸਾਈਕਲ ਸਵਾਰ ਹਰਪ੍ਰੀਤ ਸਿੰਘ ਹੈਪੀ ਪੁੱਤਰ ਉਮਰ 22 ਸਾਲ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸਤੌਰ ਦੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਤੇ ਸਵਾਰ ਦੂਜਾ ਵਿਅਕਤੀ ਸੰਜੇ ਬਾਬੂ ਉਮਰ 18 ਸਾਲ ਪੁੱਤਰ ਰਾਮ ਨਿਵਾਸ ਪਿੰਡ ਬਾਗਪੁਰ ਗੰਭੀਰ ਰੂਪ’ਚ ਜਖਮੀ ਹੋ ਗਿਆ। ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਵੱਲੋਂ ਟਰੱਕ ਨੂੰ ਆਪਣੇ ਕਬਜੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।