ਤਲਵਾੜਾ, 18 ਅਕਤੂਬਰ (ਬਲਦੇਵ ਰਾਜ ਟੋਹਲੂ)- ਬਲਾਕ ਤਲਵਾੜਾ ਦੇ ਪਿੰਡ ਟੋਹਲੂ ਵਿਖੇ ਰਿਟਾਇਰਡ ਹੈਡਮਾਸਟਰ ਸਵ: ਕਰਮ ਚੰਦ ਦੀ ਪਹਿਲੀ ਬਰਸੀ ਉਹਨਾਂ ਦੇ ਸਪੁੱਤਰ ਮਨਜੀਤ ਸਿੰਘ ਬੱਧਣ, ਨਿਰਮਲ ਸਿੰਘ ਬੱਧਣ ਅਤੇ ਬਲਵਿੰਦਰ ਸਿੰਘ ਬੱਧਣ ਦੇ ਪਰਿਵਾਰ ਵੱਲੋਂ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਪਹਿਲੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ।
ਰਾਗੀ ਜੱਥਾ ਪਰਮਜੀਤ ਸਿੰਘ ਤਲਵਾੜਾ ਵੱਲੋਂ ਸਵੇਰੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਸ ਉਪਰੰਤ ਆਈਆਂ ਹੋਈਆਂ ਸੰਗਤਾ ਨੂੰ ਸ਼ਬਦ ਕੀਰਤਨ ਗੁਰਬਾਣੀ ਨਾਲ ਜੋੜਿਆ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਸੰਗਤਾਂ ਲਈ ਖੁੱਲਾ ਲੰਗਰ ਸ਼ਾਮ ਤੱਕ ਵਰਤਾਇਆ ਗਿਆ। ਇਸ ਸਰਧਾਂਜਲੀ ਸਮਾਗਮ ਵਿੱਚ ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ੍ਰੀ ਬਿਸ਼ਨ ਦਾਸ ਸੰਧੂ ਤਲਵਾੜਾ ਅਤੇ ਦਵਿੰਦਰ ਸਿੰਘ ਸਹੋਤਾ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਬਿਸ਼ਨ ਦਾਸ ਸੰਧੂ, ਸੁਖਵਿੰਦਰ ਸਿੰਘ ਸਹੋਤਾ, ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਰਤਨ ਚੰਦ, ਆਮ ਆਦਮੀ ਪਾਰਟੀ ਵੱਲੋਂ ਤਲਵਾੜਾ ਦੇ ਪ੍ਰਧਾਨ ਸ਼ੰਭੂ ਦੱਤ, ਸੰਜੀਵ ਸੰਜੁ, ਰਿਤੂ ਚੌਧਰੀ, ਸਰਪੰਚ ਕੈਪਟਨ ਸੁਰੇਸ਼ ਕੁਮਾਰ, ਭਾਜਪਾ ਨੇਤਾ ਰਮਨ ਕੌਲ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।