ਹੁਸ਼ਿਆਰਪੁਰ, 14 ਅਕਤੂਬਰ (ਇੰਦਰਜੀਤ ਸਿੰਘ ਹੀਰਾ)- ਬੇਗਮਪੁਰਾ ਟਾਈਗਰ ਫੋਰਸ ਵੱਲੋਂ ਮਾਹਿਲਪੁਰ ਵਿਖੇ “ਅਮੀਰਾਂ ਦੀ ਤਰਜ਼ ਤੇ ਗ਼ਰੀਬਾਂ ਦੇ ਲੋਨ ਮੁਆਫ਼ ਕਰਨ ਸਬੰਧੀ” ਕੌਮੀ ਚੇਅਰਮੈਨ ਬਿੱਲਾ ਦਿਓਵਾਲ ਦੀ ਪ੍ਰਧਾਨਗੀ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ । ਇਕੱਠ ਨੂੰ ਸੰਬੋਧਨ ਕਰਦਿਆਂ ਮਾਹਿਲਪੁਰ ਤੋਂ ਪ੍ਰਧਾਨ ਧਰਮਵੀਰ ਭਾਟੀਆ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਮੀਰਾਂ ਦੇ ਲੋਨ ਮੁਆਫ਼ ਕਰ ਕੇ ਗ਼ਰੀਬਾਂ ਨਾਲ ਧੱਕੇ ਸ਼ਾਹੀ ਕੀਤੀ ਹੈ ।
ਕਰੋਨਾ ਕਾਲ ਦੌਰਾਨ ਅਤੇ ਕਰੋਨਾ ਕਾਲ ਤੋਂ ਬਾਅਦ ਗ਼ਰੀਬਾਂ ਦੇ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਹਨ । ਪਰ ਮੋਦੀ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਹੀ ਗੱਫੇ ਵੰਡੇ ਹਨ । ਅਸੀਂ ਗ਼ਰੀਬਾਂ ਨੂੰ 15 ਲੱਖ ਵਰਗੇ ਲਾਰੇ ਹੀ ਲਾਏ । ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਅਤੇ ਹਲਕਾ ਚੱਬੇਵਾਲ ਤੋਂ ਵਾਈਸ ਪ੍ਰਧਾਨ ਰਾਹੁਲ ਬਹਾਦਰਪੁਰ ਬਾਹੀਆ ਨੇ ਕਿਹਾ ਕਿ ਮਾਈਕ੍ਰੋਫਾਇਨਾਂਸ ਕੰਪਨੀਆਂ ਵਾਲੇ ਵੀ ਘਰਾਂ ਵਿੱਚ ਆ ਕੇ ਬੀਬੀਆਂ ਨਾਲ ਕਿਸ਼ਤਾਂ ਨਾ ਮਿਲਣ ਤੇ ਦੁਰਵਿਵਹਾਰ ਕਰਦੇ ਹਨ । ਉਨ੍ਹਾਂ ਨੇ ਕਿਹਾ ਇਹ ਪੁਤਲਾ ਫੂਕ ਪ੍ਰਦਰਸ਼ਨ ਇਸੇ ਤਰ੍ਹਾਂ ਚਲਦੇ ਰਹਿਣਗੇ ਜਦੋਂ ਤਕ ਮੋਦੀ ਸਰਕਾਰ ਗਰੀਬਾਂ ਦੇ ਲੋਨ ਮੁਆਫ਼ ਨਹੀਂ ਕਰਦੀ ।
ਕੌਮੀ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਪੰਜਾਬ ਪ੍ਰਧਾਨ ਤਾਰਾ ਚੰਦ, ਦੋਆਬਾ ਪ੍ਰਧਾਨ ਅਮਰਜੀਤ, ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ, ਜ਼ਿਲਾ ਵਾਈਸ ਪ੍ਰਧਾਨ ਤਰਨਜੋਤ, ਜ਼ਿਲਾ ਵਾਈਸ ਪ੍ਰਧਾਨ ਇੰਦਰ, ਜ਼ਿਲਾ ਵਾਈਸ ਪ੍ਰਧਾਨ ਬਿਟਾ ਬਸੀ ਜ਼ਿਲਾ ਜੁਆਇੰਟ ਸੈਕਟਰੀ, ਉਂਕਾਰ ਬਜਰਾਵਰ ਜਿਲ੍ਹਾ ਸਕੱਤਰ, ਜਸਬੀਰ ਚੱਬੇਵਾਲ ਜ਼ਿਲ੍ਹਾ ਸਕੱਤਰ, ਜੁਝਾਰ ਇਸਲਾਮਾਬਾਦ, ਜ਼ਿਮੀਂ ਮੱਲ ਮਜਾਰਾ ਪ੍ਰਧਾਨ ਹਲਕਾ ਚੱਬੇਵਾਲ, ਰਾਹੁਲ ਬਹਾਦਰਪੁਰ ਬਾਹੀਆਂ ਵਾਈਸ ਪ੍ਰਧਾਨ ਹਲਕਾ ਚੱਬੇਵਾਲ, ਸਿਟੀ ਪ੍ਰਧਾਨ ਲਲਿਤ ਪ੍ਰਭਾਕਰ ਲਕਸੀਆ, ਅੰਮ੍ਰਿਤਪਾਲ ਆਕਾਸ਼ ਪੱਦੀ, ਸੰਜੇ ਪੱਦੀ, ਪ੍ਰੀਤ ਪੱਦੀ, ਜੱਸੀ ਭੱਟੀ, ਡਾ. ਮਾਹਿਲਪੁਰ, ਜਸਕਰਨ ਪੱਖੋਵਾਲ, ਹੀਰਾ ਸੰਧੀ ਮੱਲ ਮਜਾਰਾ, ਸਾਹਿਲ ਚੱਗਰਾਂ,
ਮਨਜੀਤ ਸਿੰਘ ਹਲਕਾ ਚੱਬੇਵਾਲ ਜੁਆਇੰਟ ਸੈਕਟਰੀ, ਮਨਪ੍ਰੀਤ ਗੋਲੀਆਂ, ਅਜੇ ਕਟਾਰੀਆ, ਗੁਰਮਿੰਦਰ ਸਰਿਆਲਾ, ਲੱਕੀ ਮੁੱਗੋਵਾਲ, ਹਿਮਾਂਸ਼ੂ ਬਛੋਹੀ, ਯੋਗੇਸ਼ ਸੈੱਲਾਂ, ਦਿਲ ਕਰਨ ਬੋਹਣ, ਅੰਕੁਰ ਆਦਮਪੁਰ, ਕਰਨ ਸੰਧੂ, ਸਾਹਿਲ ਆਦਮਪੁਰ, ਭਗਤ ਸਿੰਘ ਬਸੀ ਜਮਾਲ ਖ਼ਾਨ ਅਤੇ ਹੋਰ ਬਹੁਤ ਸਾਰੇ ਸਾਥੀ ਮੌਜੂਦ ਸਨ।