ਅਮਰੋਹ, 12 ਅਕਤੂਬਰ (ਬਲਵੀਰ ਸਿੰਘ ਬੱਲ)- ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਤੇ ਓਜਵਲ ਵੈਸ਼ਨੋ ਢਾਬਾ ਤਲਵਾੜਾ ਵਿਖੇ ਸਮੂਹ ਸੰਗਤਾਂ ਦੇ ਲਈ ਲੰਗਰ ਲਗਾਇਆ ਗਿਆ।
ਓਜਵਲ ਵੈਸ਼ਨੋ ਢਾਬੇ ਦੇ ਮੈਨੇਜਰ ਸ਼੍ਰੀ ਦੀਪਕ ਕੁਮਾਰ ਥਾਪਰ ਨੇ ਦੱਸਿਆ ਅੱਜ ਦੇ ਲੰਗਰ ਦੀ ਸ਼ੁਰੂਆਤ ਵਿਜੇ ਕੁਮਾਰ ਥਾਪਰ ਰਾਸ਼ਟਰੀਆ ਮੁੱਖ ਪ੍ਰਚਾਰ ਮੰਤਰੀ ਭਾਵਾਧਸ ਅਤੇ ਐਸ.ਸੀ. ਵਿੰਗ ਆਮ ਆਦਮੀ ਪਾਰਟੀ ਬਲਾਕ ਹਾਜੀਪੁਰ ਦੇ ਪ੍ਰਧਾਨ ਜੀ ਨੇ ਲੰਗਰ ਵਰਤਾ ਕੇ ਕੀਤੀ
ਅਤੇ ਇਸੇ ਤਰ੍ਹਾਂ ਹਰ ਸਾਲ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਤੇ ਥਾਪਰ ਪਰਿਵਾਰ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਲੰਗਰ ਦੀ ਵਿਵਸਥਾ ਕੀਤੀ ਜਾਂਦੀ ਹੈ। ਭਗਵਾਨ ਵਾਲਮੀਕਿ ਮਹਾਰਾਜ ਜੀ ਕਦੇ ਵੀ ਲੰਗਰ ਦੀ ਤੋਟ ਨਹੀਂ ਆਉਣ ਦਿੰਦੇ ਹਨ।
ਮੈਂ ਦਿਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਕੋਟਿ ਕੋਟਿ ਧੰਨਵਾਦ ਤੇ ਪ੍ਨਾਮ ਕਰਦਾ ਹਾਂ ਅਤੇ ਸਾਰੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ। ਇਸ ਮੌਕੇ ਤੇ ਦੀਪ ਕੁਮਾਰ ਸਨੋਤਰਾ, ਧਰਮਪਾਲ, ਗੁੱਗੂ, ਓਜਵਲ ਵੈਸ਼ਨੋ ਢਾਬੇ ਦੀ ਸਾਰੀ ਮੈਨਜਮੈਂਟ ਤੇ ਦੇਖਭਾਲ ਕਰਨ ਵਾਲੀ ਮੈਡਮ ਜੀ ਨੇ ਓਜਵਲ ਵੈਸ਼ਨੋ ਢਾਬੇ ਦੇ ਸਾਰੇ ਸਟਾਫ ਨੇ ਸੰਗਤਾਂ ਦੇ ਲਈ ਲੰਗਰ ਦੀ ਵਾਖੂਬੀ ਸੇਵਾ ਨਿਭਾਈ।