ਜਲੰਧਰ/ਹੁਸ਼ਿਆਰਪੁਰ, 13 ਅਕਤੂਬਰ (ਇੰਦਰਜੀਤ ਸਿੰਘ ਹੀਰਾ)- ਗੱਡੀਆ ਦੀ ਪਾਸਿੰਗ ਵਿਚ ਦੇਰੀ ਅਤੇ ਦਫਤਰੀ ਕੰਮ ਸਮੇਂ ਸਿਰ ਨਾ ਹੋਣ ਸਬੰਧੀ। ਇਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਗੱਡੀਆਂ ਸਮੇਂ ਸਿਰ ਪਾਸ ਨਹੀਂ ਕੀਤੀਆਂ ਜਾਂਦੀਆ। ਜਦਕਿ ਜਲੰਧਰ ਵਿਚ ਪਾਸਿੰਗ ਦੇ ਦੋ ਦਿਨ ਵਿਕਸ ਕੀਤੇ ਗਏ ਹਨ। ਇਕ ਦਿਨ ਵਿੱਚ ਸਾਰੀਆਂ ਗੱਡੀਆ ਚੈੱਕ ਨਹੀ ਕੀਤੀਆ ਜਾਂਦੀਆ ਹਨ।
ਬਿਨਾਂ ਵਜ੍ਹਾ ਛੋਟੇ ਛੋਟੇ ਨੁਕਸ ਲਗਾ ਕੇ ਗੱਡੀਆ ਨੂੰ ਵਾਪਸ ਭੇਜ ਦਿਤਾ ਜਾਂਦਾ ਹੈ, ਜਦਕਿ ਸਹੀ ਮਾਇਨੇ ਵਿਚ ਨੁਕਸ ਨਹੀ ਹੁੰਦਾ। ਜਿਸ ਨਾਲ ਗੱਡੀਆਂ ਦੀ ਪਾਸਿੰਗ ਤਕਰੀਬਨ 15 ਤੋਂ 20 ਦਿਨ ਲੋਟ ਚੱਲ ਰਹੀ ਹੈ ਅਤੇ ਜੇ ਕਿਤੇ ਗੱਡੀ ਕਲੀਅਰ ਕਰ ਦਿਤੀ ਜਾਂਦੀ ਹੈ ਤਾਂ ਦਫਤਰ ਤੋ Online Clear ਕਰਨ ਵਿੱਚ 8 ਤੋਂ 10 ਦਿਨ ਲੱਗ ਜਾਂਦੇ ਹਨ।
ਜਿਸ ਕਰਕੇ 15 ਤੇ 10 ਦਿਨ ਗੱਡੀਆ ਰੁਕਣ ਕਾਰਣ ਵਿੱਤੀ ਨੁਕਸਾਨ ਬਹੁਤ ਹੋ ਰਿਹਾ ਹੈ ਜੋ ਕਿ ਇਕ ਗੱਡੀ ਦਾ ਤਕਰੀਬਨ ਕਿਸ਼ਤ, ਟੈਕਸ, ਇਸ਼ੋਰਸ਼, ਡਰਾਇਵਰ ਅਤੇ ਹੋਰ ਖਰਚੇ ਮਿਲਾਕੇ ਤਕਰੀਬਨ 5000/- ਰੁਪਏ ਪ੍ਰਤੀ ਦਿਨ ਹੋ ਜਾਦਾ ਹੈ। ਜਿਸ ਦੀ ਭਰਪਾਈ ਕਰਨਾ ਮੁਸ਼ਕਿਲ ਹੈ। ਅਸੀ ਆਪ ਜੀ ਦੇ ਧਿਆਨ ਵਿਚ ਇਹ ਵੀ ਲਿਆਉਣਾ ਚਾਹੁੰਦੇ ਹਾਂ ਕਿ ਆਪ ਖੁਦ ਆਪਣੀ ਨਿਗਰਾਨੀ ਹੇਠ ਪੂਰੇ ਕੰਮ-ਕਾਜ ਨੂੰ ਚੈੱਕ ਕਰਵਾਉ ਤਾਂ ਕਿ ਗੱਡੀਆ ਵਾਲੇ ਖਜਲ ਖੁਆਰੀ ਤੋਂ ਬਚ ਸਕਣ।