ਗੜਦੀਵਾਲਾ, 12 ਅਕਤੂਬਰ (ਮਲਹੋਤਰਾ)- ਗੁਰਦੁਆਰਾ ਸਿੰਘ ਸਭਾ (ਬਾਹਗਾ) ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਪਹਿਲਾਂ ਖੁੱਲ੍ਹੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ। ਬਾਅਦ ਵਿੱਚ ਦੀਵਾਨ ਸਜਾਏ ਗਏ। ਜਿਸ ਵਿੱਚ ਪਹਿਲਾਂ ਜਥੇਦਾਰ ਬਾਬਾ ਅਜਮੇਰ ਸਿੰਘ ਬਾਹਗਾ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਸਰਦਾਰ ਪਰਗਟ ਸਿੰਘ ਜੀ ਨੇ ਵੀ ਇਕ ਸ਼ਬਦ ਦੁਆਰਾ ਹਾਜ਼ਰੀ ਲਗਾਈ। ਬਾਅਦ ਵਿੱਚ ਮਾਸਟਰ ਇਕਬਾਲ ਸਿੰਘ ਬਾਹਗਾ ਨੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਉਪਰੰਤ ਸੁਖਮਨੀ ਸਾਹਿਬ ਸੁਸਾਇਟੀ ਬਾਹਗਾ ਦੀਆਂ ਬੀਬੀਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਹ ਸਾਰਾ ਪ੍ਰੋਗਰਾਮ ਜਥੇਦਾਰ ਬਾਬਾ ਅਜਮੇਰ ਸਿੰਘ ਜੀ ਦੀ ਅਗਵਾਈ ਹੇਠ ਕੀਤਾ ਗਿਆ। ਅਖੀਰ ਵਿਚ ਸਰਪੰਚ ਸਰਦਾਰ ਚੈਂਚਲ ਸਿੰਘ ਬਾਹਗਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਬਾਅਦ ਵਿਚ ਸੰਗਤਾਂ ਨੂੰ ਗੁਰੂ ਦਾ ਅਤੁੱਟ ਲੰਗਰ ਵੀ ਛਕਾਇਆ ਗਿਆ।
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸ. ਚੈਨ ਸਿੰਘ ਬਾਹਗਾ, ਸੈਕਟਰੀ ਸ. ਸੁਮਿੱਤਰ ਸਿੰਘ ਬਾਹਗਾ, ਹੈੱਡ ਗ੍ਰੰਥੀ ਸ. ਪਰਗਟ ਸਿੰਘ, ਕੁਲਵੰਤ ਸਿੰਘ, ਅਮਨਦੀਪ ਸਿੰਘ ਬੰਟੀ, ਅਵਤਾਰ ਸਿੰਘ ਬਾਹਗਾ, ਬਚਿੱਤਰ ਸਿੰਘ, ਚੇਅਰਮੈਨ ਗੁਰਦੀਪ ਸਿੰਘ ਬਾਹਗਾ, ਗਿਆਨੀ ਪਰਮਜੀਤ ਸਿੰਘ, ਗਿਆਨੀ ਹਰਭਜਨ ਸਿੰਘ, ਨੌਜਵਾਨ ਸਿੰਘ ਸਭਾ ਬਾਹਗਾ ਅਤੇ ਹੋਰ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ।