ਅਮਰੋਹ, 03 ਅਕਤੂਬਰ (ਬਲਵੀਰ ਸਿੰਘ ਬੱਲ)- ਜੈ ਮਾਂ ਚਿੰਤਪੂਰਨੀ ਜਾਗਰਣ ਕਮੇਟੀ ਦੇ ਵਲੋਂ ਨਜਦੀਕ ਗਰਲਜ ਸਕੂਲ ਸੈਕਟਰ 3 ਤਲਵਾੜਾ ਵਿਖੇ 9ਵਾਂ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਜਾਗਰਣ ਦੇ ਵਿੱਚ ਸੋਨੂੰ ਸੁਰਜੀਤ ਮੋਹਾਲੀ ਵਾਲੇ ਤੇ ਰਾਜੂ ਪਠਾਨਕੋਟ ਵਾਲਿਆ ਦੀ ਪਾਰਟੀ ਨੇ ‘ਰੰਗ ਤੇਰੇ ਵਾਲਾ ਜੰਚ ਗਿਆ ਰੰਗ ਚੜਾਹ ਦੇ ਦਾਤੀਏ, ਤੇ ਇਹੋ ਜੇਹੀਆ ਖੁਸ਼ੀਆ ਲਏ ਆਈ ਬਾਬਾ ਨਾਨਕ ਆਦਿ ਭੇਟਾਂ ਤੇ ਭਜਨ ਗਾ ਕੇ ਸੰਗਤਾਂ ਤੇ ਸ਼ਰਧਾਲੂਆ ਨੂੰ ਮਾਤਾ ਜੀ ਦੇ ਪਾਵਨ ਚਰਨਾਂ ਨਾਲ ਜੋੜਿਆ।
ਮਾਤਾ ਰਾਣੀ ਜੀ ਦੇ ਪਾਵਨ ਪਵਿੱਤਰ ਦਰਵਾਰ ਰਾਜ ਕੁਮਾਰ ਮੰਨੀ ਦਵਾਰਾ ਅਪਣੀ ਕਲਾਕ੍ਰਿਤ ਦੁਆਰਾ ਤਿਆਰ ਕਰਕੇ ਅਲੌਕਿਕ ਦ੍ਰਿਸ਼ ਦੇਖਣ ਯੋਗ ਬਣਾਇਆ ਹੋਇਆ ਸੀ, ਜਿਸ ਕਰਕੇ ਹਰੇਕ ਸੰਗਤਾਂ ਦੇ ਮੁੱਖ ਵਿੱਚੋ ਵਾਹ-ਵਾਹ ਦੀ ਆਵਾਜ ਆ ਰਹੀ ਸੀ। ਇਸ ਭਗਵਤੀ ਜਾਗਰਣ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਲਕਾ ਦਸੂਹਾ ਦੇ ਐਮ.ਐਲ.ਏ. ਸ਼੍ਰੀ ਕਰਮਬੀਰ ਸਿੰਘ ਘੁੰਮਣ ਜੀ ਨੇ ਹਾਜਰੀ ਭਰ ਕੇ ਤੇ ਦਰਵਾਰ ਵਿੱਚ ਨਤਮਸਤਕ ਹੋ ਕੇ ਮਾਤਾ ਰਾਣੀ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਤਲਵਾੜਾ ਦੀ ਟੀਮ ਸ਼੍ਰੀ ਵਿਕਰਾਂਤ, ਯੋਤੀ, ਸਾਬਕਾ ਐਮ. ਸੀ. ਪਰਮਿੰਦਰ ਟੀਨੂੰ, ਪ੍ਰਿੰਸ ਕੁਮਾਰ, ਸ਼ੇਖਰ ਕੁਮਾਰ, ਪੰਡਿਤ ਕਿਸ਼ੋਰੀ ਲਾਲ, ਗੰਗਾ ਜੀ, ਅਕੁੰਸ਼ ਸ਼ੂਦ, ਅਮਿਤ ਕੁਮਾਰ, ਜਸ਼ਨ ਪ੍ਰੀਤ ਸਿੰਘ, ਅਮਨਦੀਪ ਕੌਰ, ਬੀ.ਬੀ.ਐਮ.ਬੀ. ਦੇ ਅਫਸਰ ਸਾਹਿਬਾਨ ਸਾਬਕਾ ਐਮ.ਸੀ. ਅਤੇ ਤਲਵਾੜਾ ਇਲਾਕੇ ਦੇ ਪਤਵੰਤੇ ਸੱਜਣਾਂ ਦੁਆਰਾ ਹਾਜਰੀ ਭਰ ਕੇ ਮਾਤਾ ਰਾਣੀ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕ ਕਮੇਟੀ ਦੇ ਵਲੋਂ ਸਮੂਹ ਸੰਗਤਾਂ ਦੇ ਲਈ ਦੁੱਧ ਤੇ ਬ੍ਰੈਡ-ਪਕੌੜਿਆਂ ਦਾ ਪੂਰੀ ਰਾਤ ਨਿਰੰਤਰ ਲੰਗਰ ਚਲਾਇਆ ਗਿਆ।
ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਪ੍ਰਧਾਨ ਪ੍ਰਿੰਸ ਕੁਮਾਰ, ਸੈਕਟਰੀ ਨਿਤਿਨ, ਵਿੱਕੀ, ਕਾਕਾ, ਸ਼ੇਖਰ, ਸੰਜੂ, ਪ੍ਰਿੰਸ ਗਿੱਲ, ਸੁਨੀਲ ਗਿੱਲ, ਸ਼ਤੀਸ਼, ਗੋਰਾ, ਵਿਜੇ, ਕਮਲ, ਰਜਨੀਸ਼ ਕੁਮਾਰ, ਰਜਿੰਦਰ ਕੁਮਾਰ, ਲੱਕੀ ਆਸਟ੍ਰੇਲੀਆ ਜੀ ਨੇ ਮਹਾਨ ਸ਼ਖਸੀਅਤਾਂ ਨੂੰ ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਜੀ ਨੂੰ ਮਾਤਾ ਰਾਣੀ ਜੀ ਦੇ ਸਰੂਪ ਦੀ ਬਣੀ ਹੋਈ ਤਸਵੀਰ ਤੇ ਚੂੰਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਵਲੋਂ ਵਧੀਆ ਪੰਡਾਲ ਦੀ ਵਿਵਸਥਾ ਕੀਤੀ ਹੋਈ ਸੀ। ਇਹ ਸਾਰਾ ਪ੍ਰੋਗਰਾਮ ਵਿੱਕੀ ਲਾਇਵ ਟੀਵੀ ਯੂ ਟਿਊਬ ਚੈਨਲ ਤੇ ਵਿਸ਼ਾਲ ਕੋਕਰੀ ਤੇ ਉਸਦੀ ਟੀਮ ਦੁਆਰਾ ਲਾਇਵ ਕੀਤਾ ਗਿਆ। 3 ਅਕਤੂਬਰ ਨੂੰ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਤੁੱਟ ਲੰਗਰ ਵੀ ਵਰਤਾਇਆ ਗਿਆ।