ਅਮਰੋਹ, 02 ਅਕਤੂਬਰ (ਬਲਵੀਰ ਸਿੰਘ ਬੱਲ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਜਸਵੀਰ ਸਿੰਘ ਗੜ੍ਹੀ ਜੀ ਨੇ ਹੁਸ਼ਿਆਰਪੁਰ ਜਿਲ੍ਹਾ ਪੱਧਰੀ ਵਰਕਰ ਮੀਟਿੰਗ ਵਿਚ ਸ਼ਾਮਲ ਹੋ ਕੇ ਦਸੂਹਾ ਹਲਕੇ ਦੇ ਵਰਕਰਾਂ ਦੇ ਵਿੱਚੋ ਸ਼੍ਰੀ ਅਮਨਦੀਪ ਹੈਪੀ ਜੀ ਨੂੰ ਦਸੂਹਾ ਹਲਕੇ ਦੇ ਇੰਚਾਰਜ ਵਜੋਂ ਜਿੰਮੇਵਾਰੀ ਸੌਂਪੀ।
ਸ਼੍ਰੀ ਵਿੱਕੀ ਜਲੋਟਾ ਜੀ ਨੂੰ ਦਸੂਹਾ ਹਲਕਾ ਬਹੁਜਨ ਸਮਾਜ ਪਾਰਟੀ ਦਾ ਪ੍ਰਧਾਨ ਨਿਯੁਕਤ ਕਰਕੇ ਦਸੂਹਾ ਦੀ ਜਿੰਮੇਵਾਰੀ ਦਿੱਤੀ ਗਈ। ਅਮਨਦੀਪ ਹੈਪੀ ਜੀ ਨੇ ਕਿਹਾ ਕਿ ਜੋ ਜਿੰਮੇਵਾਰੀਆ ਸਾਨੂੰ ਪਾਰਟੀ ਦੇ ਪ੍ਰਧਾਨ ਸ਼੍ਰੀ ਜਸਬੀਰ ਸਿੰਘ ਗੜ੍ਹੀ ਜੀ ਨੇ ਸੌਪੀਆ ਹਨ ਅਸੀਂ ਉਨ੍ਹਾਂ ਜਿੰਮੇਵਾਰੀਆ ਨੂੰ ਤਨਦੇਹੀ ਤੇ ਲਗਨ ਨਾਲ ਨਿਭਾਉਣ ਲਈ ਪੂਰੀ ਮਿਹਨਤ ਕਰਾਂਗੇ।