ਹੁਸ਼ਿਆਰਪੁਰ, 3 ਅਕਤੂਬਰ (ਜਨਸੰਦੇਸ਼ ਨਿਓੂਜ਼)-ਗੁਰਦਾਸਪੁਰ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਬੱਸ ਅਪਰੇਟਰਾਂ ਦੀ ਮੀਟਿੰਗ ਬਿੱਟੂ ਅਲੀਵਾਲ ਅਤੇ ਬੁੱਧ ਸਿੰਘ ਫ਼ਤਹਿਗੜ੍ਹ ਚੂੜੀਆਂ ਦੀ ਅਗਵਾਈ ਹੇਠ ਘਣੀਏ ਕੇ ਵਾਂਗਰ ਵਿਖੇ ਹੋਈ। ਜਿਸ ਵਿੱਚ ਸਕੂਲ ਬੱਸ ਅਪਰੇਟਰ ਯੂਨੀਅਨ ਪੰਜਾਬ ਦੇ ਕੌਮੀ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਆਪਣੀ ਟੀਮ ਸਮੇਤ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਸਕੂਲ ਬੱਸ ਅਪਰੇਟਰਾਂ ਨੂੰ ਆ ਰਹੀਆਂ ਵੱਖ ਵੱਖ ਸਮੱਸਿਆਵਾਂ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਨੇ ਕਿਹਾ ਕਿ ਆਪਣੇ ਹੱਕਾਂ ਦੀ ਲੜਾਈ ਸਾਨੂੰ ਇਕੱਠੇ ਹੋ ਕੇ ਲੜਨੀ ਪਵੇਗੀ, ਜਿੰਨੀ ਦੇਰ ਅਸੀਂ ਸਾਰੇ ਇਕ ਮੰਚ ਤੇ ਇਕੱਠੇ ਨਹੀਂ ਹੋ ਜਾਂਦੇ ਓਦੋਂ ਤੱਕ ਸਾਡੀਆਂ ਸਮੱਸਿਆਵਾਂ ਦਾ ਹੱਲ ਕਦੇ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਕੂਲ ਬੱਸ ਮਾਲਕਾਂ ਦੇ ਹੱਕਾਂ ਲਈ “ਸਕੂਲ ਬੱਸ ਅਪਰੇਟਰ ਯੂਨੀਅਨ, ਪੰਜਾਬ” ਲਗਾਤਾਰ ਕਨੂੰਨੀ ਲੜਾਈਆਂ ਲੜ ਰਹੀ ਹੈ ਅਤੇ ਜਲਦ ਹੀ ਪ੍ਰਸ਼ਾਸਨ ਅਤੇ ਸਰਕਾਰ ਨਾਲ ਮਿਲ ਕੇ ਸਾਰੇ ਮਸਲਿਆਂ ਦਾ ਹੱਲ ਕਰਵਾ ਲਿਆ ਜਾਵੇਗਾ।
ਇਸ ਮੌਕੇ ਬੋਲਦਿਆਂ ਹਰਮਿੰਦਰ ਸਿੰਘ ਹੈਪੀ, ਜੈਕਬ ਮਸੀਹ ਅਤੇ ਹਰਿੰਦਰ ਸਿੰਘ ਨੇ ਸਾਰੇ ਸਕੂਲ ਬੱਸ ਮਾਲਕਾਂ ਨੂੰ ਭਰੋਸਾ ਦਿਵਾਇਆ ਕਿ ਸਕੂਲ ਬੱਸ ਅਪਰੇਟਰ ਯੂਨੀਅਨ, ਪੰਜਾਬ ਹਮੇਸ਼ਾਂ ਤੁਹਾਡੇ ਨਾਲ ਖੜੀ ਹੈ ਅਤੇ ਤੁਹਾਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਯੂਨੀਅਨ ਦਾ ਗੁਰਦਾਸਪੁਰ ਜਿਲ੍ਹੇ ਦਾ ਯੂਨਿਟ ਬਣਾਉਣ ਲਈ ਜਿਲ੍ਹੇ ਨੂੰ ਚਾਰ ਭਾਗਾਂ ਵਿੱਚ ਵੰਡ ਕੇ ਬੁੱਧ ਸਿੰਘ ਫ਼ਤਹਿਗੜ੍ਹ ਚੂੜੀਆਂ, ਰਣਜੀਤ ਸਿੰਘ, ਉਪਕਾਰ ਸਿੰਘ ਅਤੇ ਬਲਜੀਤ ਸਿੰਘ ਨੂੰ ਜੋਨਲ ਪ੍ਰਧਾਨ ਬਣਾ ਕੇ ਜਿਲ੍ਹਾ ਯੂਨਿਟ ਗਠਿਤ ਕਰਨ ਦੀ ਜਿੰਮੇਵਾਰੀ ਲਗਾਈ ਗਈ। ਇਸ ਮੌਕੇ ਦੀਪਕ ਮਸੀਹ, ਬਲਕਾਰ ਸਿੰਘ, ਗੁਰਮੁਖ ਸਿੰਘ, ਸੁਰਿੰਦਰ ਜੋਹਨ, ਕੁਲਵੰਤ ਸਿੰਘ, ਹਰਭਜਨ ਸਿੰਘ, ਸੁਖਵੰਤ ਸਿੰਘ, ਅਜੇ ਮਸੀਹ, ਨਵਨੀਤ ਸਿੰਘ ਅਤੇ ਪਰਮਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸਕੂਲ ਬੱਸਾਂ ਦੇ ਮਾਲਕ ਅਤੇ ਡਰਾਈਵਰ ਹਾਜਰ ਸਨ।