ਤਲਵਾੜਾ, 28 ਸਤੰਬਰ (ਬਲਦੇਵ ਰਾਜ ਟੋਹਲੂ)- ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਦਾਤਾਰਪੁਰ ਵਲੋਂ ਦਾਤਾਰਪੁਰ ਦੇ ਛਿੰਝ ਗਰਾਉਂਡ ਵਿਚ ਇਕ ਰੋਜ਼ਾ ਕਬੱਡੀ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਬਾਬਾ ਫਤਿਹ ਸਿੰਘ ਸਪੋਰਟਸ ਕਲੱਬ (ਦਾਤਾਰਪੁਰ) ਦੇ ਮੈਂਬਰ ਸਾਮ ਚੌਧਰੀ, ਸੁਖਦੇਵ ਸਿੰਘ, ਮਨਮੋਹਨ ਸਿੰਘ ਨੇ ਸੰਯੁਕਤ ਰੂਪ ਵਿਚ ਦਿੰਦੇ ਹੋਏ ਦੱਸਿਆ
ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ, ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ, 01 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਦੂਜਾ ਕਬੱਡੀ ਕੱਪ ਟੂਰਨਾਮੈਂਟ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ਤੇ ਰਹਿਣ ਵਾਲੀ ਕਬੱਡੀ ਟੀਮ ਨੂੰ 41000 ਰੁਪਏ ਅਤੇ ਦੂਜੇ ਸਥਾਨ ਤੇ ਰਹਿਣ ਵਾਲੇ ਟੀਮ ਨੂੰ 31000 ਰੁਪਏ ਦੀ ਰਾਸ਼ੀ ਸਨਮਾਨ ਵੱਜੋਂ ਦਿੱਤੀ ਜਾਵੇਗੀ।