ਤਲਵਾੜਾ, 26 ਸਤੰਬਰ (ਬਲਦੇਵ ਰਾਜ ਟੋਹਲੂ)- ਬਲਾਕ ਤਲਵਾੜਾ ਦੇ ਅਧੀਨ ਆਉਂਦੇ ਪਿੰਡ ਨਗਰ ਦੇ ਮੁਹੱਲਾ ਵਾਸੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਕੌਂਸਲ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ, ਤਲਵਾੜਾ ਨਗਰ ਕੌਂਸਲ ਦੇ ਅਧੀਨ ਆਉਂਦੇ ਨਗਰ ਮੁਹੱਲਾ ਦੇ ਪ੍ਰਾਚੀਨ ਤਲਾਬ ਦੋਨੋਂ ਪਾਸਿਓਂ ਰਿਟੇਨਿੰਗ ਬਾਲ ਲਗਵਾਉਣ ਲਈ ਇਸ ਤਲਾਬ ਕੇ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਤਲਾਬ ਦੇ ਤਿੰਨੋ ਪਾਸਿਓਂ ਰਿਟੇਨਿੰਗ ਬਾਲ ਲਗਾਈ ਜਾਵੇ ਕਿਉਂਕਿ ਪ੍ਰਾਚੀਨ ਤਲਾਬ ਓਵਰਫਲੋਅ ਪਾਣੀ ਦੇ ਕਾਰਨ ਤਲਾਬ ਦੇ ਹੇਠਲੇ ਪਾਸੇ ਰਹਿੰਦੇ ਲਗਭਗ ਦੋ ਦਰਜਨ ਘਰਾਂ ਦੇ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ,
ਰਾਮਦਾਸ ਅਤੇ ਘਣਸ਼ਾਮ ਨੇ ਦੱਸਿਆ ਕਿ ਭਾਰੀ ਬਰਸਾਤ ਹੋਣ ਨਾਲ ਤਲਾਬ ਦਾ ਪਾਣੀ ਓਵਰ ਫਲੋ ਹੋ ਕੇ ਉਸ ਤਰਫ਼ ਜਾਂਦਾ ਹੈ ਜਿਸ ਪਾਸੇ ਰਿਟੇਨਿੰਗ ਬਾਲ ਹੀ ਨਹੀਂ ਦਿੱਤੀ ਗਈ, ਜਿਸ ਕਾਰਨ ਤਲਾਬ ਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ। ਪਿੰਡ ਵਾਸੀ ਪ੍ਰਕਾਸ਼, ਪ੍ਰਦੀਪ ਕੁਮਾਰ, ਨਰੇਸ਼ ਕੁਮਾਰ, ਘਣਸ਼ਾਮ, ਰਾਮਦਾਸ, ਬੀਰਬਲ ਨੇ ਨਗਰ ਕੌਂਸਲ ਤਲਵਾੜਾ ਦੀ ਪ੍ਰਧਾਨ ਮੋਨੀਕਾ ਸ਼ਰਮਾ ਅਤੇ ਨਗਰ ਕੌਂਸਲ ਤਲਵਾੜਾ ਦੇ ਈ.ਓ. ਕਮਿੰਦਰ ਪਾਲ ਸਿੰਘ ਤੋਂ ਮੰਗ ਕੀਤੀ ਕਿ ਇਸ ਤਲਾਬ ਦੇ ਨਾਲ ਲਗਦੀ ਸੜਕ ਦੇ ਨਾਲ ਜਲਦ ਤੋਂ ਜਲਦ ਕੰਮ ਸ਼ੁਰੂ ਕੀਤਾ ਜਾਏ, ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਸੜਕ ਦੀ ਤਰਫ ਸੜਕ ਦੀ ਰਿਟੇਨਿੰਗ ਬਾਲ਼ ਤੋਂ ਸੜਕ ਦੀ ਵਿਪਰੀਤ ਦਿਸ਼ਾ ਵੱਲ ਜਾਣ ਵਾਲੀ ਰਿਟੇਨਿੰਗ ਬਾਲ ਦੀ ਉਚਾਈ 2 ਫੁੱਟ ਦੇ ਕਰੀਬ ਉੱਚੀ ਹੋਣੀ ਚਾਹੀਦੀ ਹੈ
ਤਾਂ ਕਿ ਮੀਂਹ ਦਾ ਪਾਣੀ ਤਲਾਬ ‘ਚ ਭਰਨ ਬਾਅਦ ਤਲਾਬ ਦਾ ਓਵਰਫਲੋਅ ਪਾਣੀ ਲੋਕਾਂ ਦੇ ਘਰਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ। ਪਿੰਡ ਨਗਰ ਦੇ ਮੁਹੱਲਾ ਵਾਸੀ ਰਾਮਦਾਸ, ਬੀਰਬਲ ਪਾਲ, ਘਣਸ਼ਾਮ, ਨਰੇਸ਼ ਕੁਮਾਰ, ਪ੍ਰਦੀਪ ਕੁਮਾਰ, ਪ੍ਰਕਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਤਲਵਾੜਾ ਦੇ ਪ੍ਰਧਾਨ ਮੋਨਿਕਾ ਸ਼ਰਮਾ ਅਤੇ ਨਗਰ ਕੌਂਸਲ ਤਲਵਾੜਾ ਦੇ ਈ.ਓ. ਕਰਮਿੰਦਰ ਪਾਲ ਸਿੰਘ ਨੂੰ ਕਿਹਾ ਕਿ ਜੇਕਰ ਉਹਨਾਂ ਦੀ ਮੰਗ ਜਲਦ ਪੂਰੀ ਨਹੀਂ ਹੋਈ ਤਾਂ ਮਜ਼ਬੂਰੀ ਵਿੱਚ ਵੱਡੇ ਪੱਧਰ ਤੇ ਸੰਘਰਸ਼ ਕਰਨਗੇ।