ਗੜ੍ਹਦੀਵਾਲਾ, 24 ਸਤੰਬਰ (ਮਲਹੋਤਰਾ)- ਗੁਰਦੁਆਰਾ ਸੰਤਸਰ ਬਾਹਗਾ ਵਿਖੇ ਲੰਗਰ ਹਾਲ ਦੇ ਲੈਂਟਰ ਦਾ ਕੰਮ ਸ਼ੁਰੂ ਕੀਤਾ ਗਿਆ। ਜਿਸ ਵਿੱਚ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਲੈਂਟਰ ਦਾ ਕੰਮ ਸ਼ੁਰੂ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਲਾਲੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਲੰਗਰ ਹਾਲ ਦੇ ਲੈਂਟਰ ਦਾ ਕੰਮ ਸੰਗਤਾਂ ਦੇ ਸਹਿਯੋਗ ਨਾਲ ਥੋੜ੍ਹੇ ਦਿਨਾਂ ਵਿੱਚ ਹੀ ਮੁਕੰਮਲ ਹੋ ਜਾਵੇਗਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਿੰਦਰ ਸਿੰਘ ਲਾਲੀ, ਮੋਹਨ ਸਿੰਘ ਫ਼ੌਜੀ, ਕੰਡਕਟਰ ਗੁਰਮੇਲ ਸਿੰਘ, ਗੁਰਮੁਖ ਸਿੰਘ, ਕਾਲਾ, ਕਮਲ, ਗੁਰਦੇਵ ਸਿੰਘ, ਜੋਨੀ, ਸੁੱਚਾ ਸਿੰਘ, ਮਲਕੀਅਤ ਸਿੰਘ ਅਤੇ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ।