ਤਲਵਾੜਾ, 23 ਸਤੰਬਰ (ਬਲਦੇਵ ਰਾਜ ਟੋਹਲੂ)- ਮੁਕੇਰੀਆਂ ਦੇ ਪਿੰਡ ਅਬਦੁੱਲਾਪੁਰ ਵਿਖੇ ਜੈ ਮਾਂ ਵੈਸ਼ਨੋ ਕਲੱਬ ਅਬਦੁੱਲਾਪੁਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਰਾਣੀ ਦਾ ਜਗਰਾਤਾ ਲੰਗਰ 24 ਸਤੰਬਰ ਦਿਨ ਸ਼ਨੀਵਾਰ ਤੇ ਜਗਰਾਤਾ 25 ਸਤੰਬਰ ਦਿਨ ਐਤਵਾਰ ਨੂੰ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਜਗਰਾਤੇ ਵਿੱਚ ਕਲਾਕਾਰ ਜੋਨੂ, ਲਖਵੀਰ ਸਿੰਘ ਲੱਖਾ ਮਾਤਾ ਰਾਣੀ ਦਾ ਗੁਣਗਾਨ ਕਰਨਗੇ। ਸਾਰੇ ਪਿੰਡ ਵਾਸੀ ਸਮੂਹ ਪਰਿਵਾਰ ਸਮੇਤ ਜਾਗਰਣ ਵਿੱਚ ਪਹੁੰਚ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਦੀ ਜਾਣਕਾਰੀ ਮਾਤਾ ਜੀ ਦੇ ਭਗਤ ਕੌਸ਼ਲ ਕੁਮਾਰ ਨੇ ਦਿੱਤੀ।