ਤਲਵਾੜਾ, 23 ਸਤੰਬਰ (ਬਲਦੇਵ ਰਾਜ ਟੋਹਲੂ)- ਅੱਜ ਤਲਵਾੜਾ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਸੈਕਟਰ-2 ਦੇ ਸਹਿਯੋਗ ਨਾਲ ਸੰਨੀ ਓਬਰਾਏ ਕਲੀਨੀਕਲ ਅਤੇ ਡਾਇਗਨੋਸਟਿਕ ਸੈਂਟਰ ਜੋਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਹੈ। ਇਸ ਦਾ ਉਦਘਾਟਨ ਸਰਦਾਰ ਐਸ.ਪੀ. ਸਿੰਘ ਉਬਰਾਏ ਵੱਲੋਂ ਕੀਤਾ ਗਿਆ। ਜਿਸ ਵਿੱਚ ਉਹਨਾਂ ਦੱਸਿਆ ਕਿ ਬਹੁਤ ਹੀ ਘੱਟ ਰੇਟਾਂ ਤੇ ਟੈਸਟ ਕੀਤੇ ਜਾਣਗੇ,
ਇਲਾਕੇ ਦੇ ਹਰ ਵਰਗ ਦੇ ਇਸ ਦਾ ਫਾਇਦਾ ਲੈ ਸਕਣਗੇ। ਇਸ ਮੌਕੇ ਤੇ ਉਹਨਾਂ ਦੇ ਹੈਲਥ ਐਡਵਾਈਜ਼ਰ ਡਾ. ਡੀ.ਐਸ .ਗਿੱਲ, ਡਾ. ਗੁਰਮੇਲ ਸਿੰਘ, ਸ. ਮੁਹਿੰਦਰ ਸਿੰਘ, ਆਗਿਆਪਾਲ ਸਿੰਘ , ਗੁਰਪ੍ਰੀਤ ਸਿੰਘ, ਪ੍ਰੋ ਅਜੇ ਸਹਿਗਲ, ਚੀਫ ਇੰਜਨੀਅਰ ਬੀ.ਬੀ.ਐਮ.ਬੀ. ਤਲਵਾੜਾ ਏ.ਕੇ. ਸਿਦਾਨਾ, ਸੁਰੇਸ਼ ਮਾਨ ਐਸ.ਈ. ਬੀ.ਬੀ. ਐਮ.ਬੀ ਤਲਵਾੜਾ, ਡਾਇਰੈਕਟਰ ਦੇਸ ਰਾਜ, ਮਨੇਜਰ ਪੰਜਾਬ ਨੈਸ਼ਨਲ ਬੈਂਕ ਤਲਵਾੜਾ ਪ੍ਰੀਤਪਾਲ ਸਿੰਘ, ਡਾ. ਰਾਜ ਕੁਮਾਰ, ਪ੍ਰਿੰਸੀਪਲ ਗੁਰਾਂ ਦਾਸ, ਐਸ.ਡੀ.ਓ. ਅਰੁਣ ਭਾਟੀਆ, ਕੇ.ਪੀ.ਐਸ. ਉੱਭੀ, ਮਾਸਟਰ ਅਕਸ਼ ਸਹਿਗਲ, ਬੀ.ਐਸ. ਰੰਧਾਵਾ, ਸੁਰਿੰਦਰ ਪਾਲ ਸਿੰਘ ਮੰਡ, ਸਕੂਲ ਦੇ ਪ੍ਰਧਾਨ ਕੁਲਵੀਰ ਸਿੰਘ ਮੱਲ੍ਹੀ, ਮੇਨਜ਼ਰ ਕੁਲਵੰਤ ਸਿੰਘ, ਪ੍ਰਿੰਸੀਪਲ ਕੁਸਮ, ਐਡਮਿਨਿਸਟੇਟਰ, ਅਮਰਜੀਤ ਸਿੰਘ ਢਿੱਲੋ ਅਤੇ ਸਮੂਹ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਨਾਲ ਇਕ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ, ਸਟੇਜ ਦੀ ਭੂਮਿਕਾ ਮੈਡਮ ਹਰਸਵਿੰਦਰ ਕੌਰ ਵੱਲੋ ਬਾਖੂਬੀ ਨਾਲ ਨਿਭਾਈ ਗਈ।