ਹਰਿਆਣਾ, 21 ਸਤੰਬਰ (ਰਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਕੁਸ਼ਲ ਕਾਰਗੁਜ਼ਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲਾਂ-ਕਾਲਜਾਂ ਵਿੱਚ ਭਾਈ ਘਨਈਆ ਜੀ ਦੀਆਂ ਸੇਵਾਵਾਂ ਨੂੰ ਯਾਦ ਕਰਕੇ ਮਨਾਇਆ ਗਿਆ। ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਭਾਈ ਘਨਈਆ ਮਿਸ਼ਨ ਦਿਲਬਰ ਯੂਥ ਅਤੇ ਸਹਾਇਤਾ ਮੰਚ ਭਾਈ ਘਨਈਆ ਸੇਵਾ ਸੁਸਾਇਟੀ ਹਰਿਆਣਾ ਅਤੇ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਸ਼ਾਮਲ ਹੋਏ।
ਉਂਕਾਰ ਸਿੰਘ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਘਨਈਆ ਜੀ ਮਨੁੱਖੀ ਨਾ ਬਰਾਬਰੀ ਨੂੰ ਖਤਮ ਕਰਕੇ ਸਭ ਪ੍ਰਤੀ ਪਿਆਰ ਅਤੇ ਸਤਿਕਾਰ ਗੁਰੂ ਓਟ ਨਾਲ ਦੁਸ਼ਮਣ ਅਤੇ ਆਪਣਿਆਂ ਵਿਚ ਫਰਕ ਨਾ ਕਰਕੇ ਜਿਸ ਤਰ੍ਹਾਂ ਸੇਵਾ ਨਿਭਾਈ, ਇਸ ਕਰਕੇ ਹੀ ਯੂ.ਐਨ.ਓ. ਨੇ ਆਪਣੀ ਬੁੱਕ ਵਿਚ ਭਾਈ ਸਾਹਿਬ ਜੀ ਦਾ ਨਾਮ ਸ਼ਾਮਿਲ ਕੀਤਾ ਕੁਦਰਤੀ ਆਫਤਾਂ ਟਰੈਫਿਕ ਨਿਯਮ ਬਲੱਡ ਡੋਨੇਸ਼ਨ ਅਤੇ ਸੇਵਾ ਭਾਵਨਾ ਵਰਗੇ ਮੁੱਦਿਆਂ ਤੇ ਬੁਲਾਰਿਆਂ ਨੇ ਸੰਬੋਧਨ ਕੀਤਾ। ਨਸ਼ਿਆਂ ਪ੍ਰਤੀ ਸਿਹਤ ਪ੍ਰਤੀ ਟਿਪਸ ਦਿੱਤੇ ਉਂਕਾਰ ਸਿੰਘ ਧਾਮੀ, ਹਰਜੀਤ ਸਿੰਘ ਨੰਗਲ, ਨਰੇਸ਼, ਡਾਕਟਰ ਸਰਬਜੀਤ ਸਿੰਘ, ਪ੍ਰਿੰਸੀਪਲ ਧਰਮਿੰਦਰ ਸਿੰਘ, ਦਲਜੀਤ ਸਿੰਘ ਲੈਕਚਰਾਰ, ਕਿਰਨ ਲੈਕਚਰਾਰ, ਅਸ਼ਵਨੀ ਕੁਮਾਰ ਸੰਸਕ੍ਰਿਤ ਮਾਸਟਰ, ਡਾਕਟਰ ਅਰਚਨਾ, ਡਾਕਟਰ ਵਿਵੇਕ ਕੁਮਾਰ, ਡਾਕਟਰ ਜਸਪਾਲ ਸਿੰਘ ਨੇ ਸਿਹਤ ਸੇਵਾਵਾਂ ਦੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਪਰਮਿੰਦਰ ਸਿੰਘ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।