ਤਲਵਾੜਾ, 19 ਸਤੰਬਰ (ਬਲਦੇਵ ਰਾਜ ਟੋਹਲੂ)- ਸੂਬੇ ਦਾ ਭਲਾ ਨਾ ਚਾਹੁਣ ਵਾਲਿਆਂ ਦਾ ਕਾਂਗਰਸ ਵਿੱਚੋਂ ਜਾਣਾ ਕਾਂਗਰਸ ਲਈ ਸ਼ੁੱਭ ਹੈ ਪਰ ਇਮਾਨਦਾਰ ਹੌਸਲਾ ਰੱਖਣ, ਇਹਨਾਂ ਗੱਲਾਂ ਦਾ ਪ੍ਰਗਟਾਵਾ ਸਰੂਪ ਸਿੰਘ ਪੰਡੋਰੀ ਅਰਾਂਈਆਂ ਉਪ ਪ੍ਰਧਾਨ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪੰਜਾਬ, AICC ਹਿਉਮਨ ਰਾਈਟਸ ਸਟੇਟ ਸੇਕਟਰੀ ਪੰਜਾਬ, ਸਾਬਕਾ ਸਕੱਤਰ ਪੰਜਾਬ ਪਰਦੇਸ ਕਾਂਗਰਸ ਦੇ ਨਾਲ ਬਿੱਟੂ ਘੇਰਾ ਚੇਤਾ ਹਲਕਾ ਸਾਹਨੇਵਾਲ ਨੇ ਕੀਤਾ।
ਪੰਡੋਰੀ ਅਰਾਂਈਆਂ ਨੇ ਕਿਹਾ ਮੈਂ ਪਿਛਲੇ 40 ਸਾਲਾ ਤੋ ਵੇਖਦਾ ਆ ਰਿਹਾ ਹਾਂ ਇਸ ਤਰ੍ਹਾਂ ਦੇ ਕਈ ਕੈਪਟਨ ਵਰਗੇ ਲੀਡਰ ਦਲ ਬਦਲ ਕੇ ਦੂਜੀ ਪਾਰਟੀ ਵਿੱਚ ਗਏ ਪਰ ਕਾਂਗਰਸ ਪਾਰਟੀ ਆਪਣੀ ਜਗਾ ਪਰ ਇੱਕ ਸਮੰਦਰ ਦੀ ਤਰ੍ਹਾਂ ਖੜੀ ਹੈ। ਇਸ ਨੂੰ ਕੋਈ ਫਰਕ ਨਹੀਂ ਪੈਣਾ ਪਰ ਕਾਂਗਰਸ ਹਾਈਕਮਾਡ ਉਸ ਵਕਤ ਨਵਜੋਤ ਸਿੰਘ ਸਿੱਧੂ ਦੀ ਮੰਨ ਲੇਦੀ ਜਦੋਂ ਸਿੱਧੂ ਇਹਨਾ ਨੂੰ ਪਿਛਲੀ ਕਤਾਰ ਵਿੱਚ ਰੱਖਣਾ ਚਾਹੁੰਦਾ ਸੀ। ਪੰਡੋਰੀ ਅਰਾਂਈਆਂ ਨੇ ਕਿਹਾ ਹੁਣ ਵੀ ਪਾਰਟੀ ਨੂੰ ਬਚਾਉਣ ਵਾਸਤੇ ਹਾਈਕਮਾਡ ਨੂੰ ਜੋ 10 ਹਜ਼ਾਰ ਤੋ ਵੱਧ ਵੋਟਾਂ ਨਾਲ ਹਰੇ ਹਨ ਉਹਨਾਂ ਨੂੰ ਮਗਰਲੀਆਂ ਲਾਈਨਾਂ ਵਿੱਚ ਰੱਖਣ ਕਿਉਂਕਿ ਹੁਣ ਵਰਕਰਾਂ ਦੀ ਵਾਰੀ ਹੈ। ਬਾਕੀ ਸ. ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ।