ਤਲਵਾੜਾ, 19 ਸਤੰਬਰ (ਬਲਦੇਵ ਰਾਜ ਟੋਹਲੂ)- ਬਲਾਕ ਤਲਵਾੜਾ ਦੀਆਂ ਸ਼ਿਵਾਲਿਕ ਪਹਾੜੀਆਂ ਦੇ ਵਿਚਕਾਰ ਵਸੇ ਪਿੰਡ ਪਲੀਹਰ ਪੱਤੀ ਵਿਖੇ ਬਾਬਾ ਦਾਤਾ ਜੀ ਦੇ ਨਾਂ ਤੇ ਛਿੰਝ ਮੇਲਾ ਧੂਮ-ਧਾਮ ਨਾਲ ਕਰਵਾਇਆ ਗਿਆ। ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖ ਕੇ ਖੇਡ ਪ੍ਰੇਮੀਆਂ ਨੇ ਖੂਬ ਆਨੰਦ ਮਾਣਿਆ, ਇਸ ਛਿੰਝ ਮੇਲੇ ਵਿਚ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੇ ਪਹੁੰਚਣ ਤੇ ਛਿੰਝ ਕਮੇਟੀ ਦੇ ਪ੍ਰਬੰਧਕਾਂ ਨੇ ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਤੇ ਛਿੰਝ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਐਡਵੋਕੇਟ ਸਿੱਧੂ ਨੂੰ ਇੱਕ ਯਾਦਗਾਰੀ ਸਨਮਾਨ ਚਿੰਨ ਦੇ ਕੇ ਦਿੱਲ ਦੀਆਂ ਗਹਿਰਾਈਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇ ਸਿੱਧੂ ਨੇ ਕਿਹਾ ਕਿ ਖੇਡਾਂ ਕਰਵਾਉਣਾ ਅਜੋਕੇ ਸਮੇਂ ਦੀ ਲੋੜ ਹੈ, ਜੋ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦਿਆਂ ਹਨ। ਖੇਡਾਂ ਖੇਡਣ ਨਾਲ ਸਰੀਰ ਤੰਦਰੁਸਤ ਤੇ ਫਿਟ ਰਹਿੰਦਾ ਹੈ, ਸ਼ਿਵਾਲਿਕ ਪਹਾੜੀਆਂ ਦੇ ਵਿਚਕਾਰ ਵਸੇ ਸਭ ਤੋਂ ਉੱਚੀ ਜਗ੍ਹਾ ਤੇ ਛਿੰਝ ਮੇਲਾ ਕਰਵਾਇਆ ਗਿਆ ਜਿੱਥੇ ਦਰਖਤਾਂ ਦੀ ਹਰਿਆਲੀ ਅਤੇ ਠੰਢੀਆਂ ਹਵਾਵਾਂ ਦੇ ਚਲਦਿਆਂ ਖੇਡ-ਪ੍ਰੇਮੀਆਂ ਤੇ ਮੁੱਖ ਮਹਿਮਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਖੂਬ ਮਜ਼ਾ ਲਿਆ।
ਇਸ ਮੌਕੇ ਤੇ ਰੂਪ ਲਾਲ, ਸੁਭਾਸ਼, ਮੁਲਤਾਨ, ਸੁਰਜੀਤ, ਜਸਵਿੰਦਰ ਸਿੰਘ, ਮਾਸਟਰ ਅਨੀਲ ਸ਼ਰਮਾ, ਡਾਕਟਰ ਸ਼ੁਭਾਸ਼ ਬਿੱਟੂ, ਸੋਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।