ਬੁੱਲੋਵਾਲ, 17 ਸਤੰਬਰ (ਬੇਦੀ)- ਕਸਬਾ ਬੁੱਲ੍ਹੋਵਾਲ ਵਿੱਚ ਅੱਜ ਟੀ ਪੁਆਇੰਟ ਉੱਪਰ ਪੁਲੀਸ ਦੀ ਸੰਤੁਸ਼ਟੀਜਨਕ ਕਾਰਵਾਈ ਨਾ ਹੋਣ ਦੇ ਕਾਰਨ ਮ੍ਰਿਤਕ ਦੇ ਪਰਿਵਾਰ ਵੱਲੋਂ ਪੁਲੀਸ ਦੇ ਖ਼ਿਲਾਫ ਨਾਅਰੇਬਾਜ਼ੀ ਕਰਦੇ ਹੋਏ ਮ੍ਰਿਤਕ ਦੀ ਲਾਸ਼ ਟੀ ਪੁਆਇੰਟ ਉਪਰ ਰੱਖ ਕੇ ਰੋਸ ਪ੍ਰਦਰਸ਼ਨ ਕਰਦਿਆਂ ਰੋਡ ਜਾਮ ਕੀਤਾ।ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਬੀਤੀ ਰਾਤ ਕਸਬਾ ਬੁੱਲੋਵਾਲ ਦੇ ਇੱਕ ਨੌਜਵਾਨ ਮਹਿੰਦਰਪਾਲ ਉਰਫ ਰਾਜਾ ਪੁੱਤਰ ਅਵਤਾਰ ਚੰਦ ਵਾਸੀ ਬੁੱਲੇਵਾਲ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ।
ਜਿਸ ਦੇ ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਕੱਲ੍ਹ ਦੋਸਤਾਂ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਖਿਲਾ ਕੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੋਸਤਾਂ ਤੇ ਦੋਸ਼ ਲਾਉਂਦਿਆਂ ਪਰਿਵਾਰ ਨੇ ਰਜੇਸ਼ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਅਤੇ ਅਸ਼ਵਨੀ ਕੁਮਾਰ ਪੁੱਤਰ ਵਿਜੇ ਕੁਮਾਰ ਪਿੰਡ ਬੈਂਚਾਂ ਸਵੇਰੇ ਕੱਲ੍ਹ ਇਸ ਨੂੰ ਆਪਣੇ ਨਾਲ ਲੈ ਗਏ ਅਤੇ ਸਾਰੀ ਦਿਹਾੜੀ ਆਪਣੇ ਨਾਲ ਘੁਮਾਉਂਦਿਆਂ ਇਨ੍ਹਾਂ ਨੇ ਕੁਝ ਇਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਅਤੇ ਆਪਣੇ ਘਰ ਵਿਚ ਸਾਰੀ ਦਿਹਾੜੀ ਛੁਪਾ ਰੱਖਿਆ ਸ਼ਾਮ ਨੂੰ ਇਨ੍ਹਾਂ ਨੇ ਸਾਨੂੰ ਆ ਕੇ ਕਿਹਾ ਕਿ ਤੁਹਾਡੇ ਲੜਕੇ ਨੇ ਕੁਛ ਖਾ ਲਿਆ ਹੈ ਤੇ ਅਸੀਂ ਜਦੋਂ ਜਾ ਕੇ ਦੇਖਿਆ ਤਾਂ ਇਹ ਜ਼ਮੀਨ ਤੇ ਡਿੱਗਿਆ ਪਿਆ ਸੀ।
ਅਸੀਂ ਇਸ ਨੂੰ ਚੁੱਕ ਕੇ ਡਾਕਟਰ ਕੋਲ ਲੈ ਗਏ ਜਿਸ ਤੇ ਉਸ ਨੇ ਇਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸੰਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ ਤੇ ਪੁਲੀਸ ਨੇ ਇਸ ਦੀ ਪਤਨੀ ਅਨੂ ਪਤਨੀ ਮਹਿੰਦਰਪਾਲ ਦੇ ਬਿਆਨਾਂ ਦੇ ਆਧਾਰ ਉੱਪਰ ਮੁਕੱਦਮਾ ਦਰਜ ਕੀਤਾ ਪਰ ਪੁਲਸ ਦੀ ਕੀਤੀ ਹੋਈ ਕਾਰਵਾਈ ਤੇ ਪਰਿਵਾਰ ਸੰਤੁਸ਼ਟ ਨਾ ਹੋਣ ਦੇ ਕਾਰਨ ਉਨ੍ਹਾਂ ਨੇ ਅੱਜ ਰੋਡ ਜਾਮ ਕਰ ਦਿੱਤਾ। ਇਸ ਮੌਕੇ ਤੇ ਹਾਜ਼ਰ ਹੋਈਆਂ ਅਲੱਗ-ਅਲੱਗ ਵਾਲਮੀਕ ਸਭਾਵਾਂ ਜਥੇਬੰਦੀਆਂ ਅਤੇ ਹੋਰ ਲੋਕਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਦ ਤਕ ਦੋਸ਼ੀਆਂ ਨੂੰ ਬਣਦੀ ਕਾਰਵਾਈ ਕਰ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਅਸੀਂ ਲਾਸ਼ ਨੂੰ ਇੱਥੇ ਹੀ ਰੱਖ ਕੇ ਰੋਸ ਪ੍ਰਦਰਸ਼ਨ ਕਰਾਂਗੇ।